ਪੰਜਾਬ ਚ’ ਦਿਨੋ-ਦਿਨ ਖੁਦਕੁਸ਼ੀਆਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਅੱਜ ਨਵਾਂਸ਼ਹਿਰ ਚ’ ਵੀ ਪੂਰੇ ਪਰਿਵਾਰ ਨੇ ਸਲਫਾਸ ਖਾਕੇ ਕੀਤੀ ਖੁਦਕੁਸ਼ੀ ਨਵਾਂਸ਼ਹਿਰ ਦੇ ਪਿੰਡ ਮੱਲਪੁਰ ਅੜਕਾਂ ਵਿੱਚ ਵਿੱਚ ਇਕ ਲੜਕੀ ਨੇ ਆਪਣੇ ਮਾਤਾ ਪਿਤਾ ਨਾਲ ਜਹਿਰੀਲੀ ਦਵਾਈ ਖਾ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ 10 ਜਨਵਰੀ 2021 ਨੂੰ ਲੜਕੀ ਯਮਨਾ ਦੇਵੀ 40 ਦਾ ਵਿਆਹ ਰੱਖਿਆ ਹੋਇਆ ਹੋਇਆ ਸੀ -ਇਸਦੇ ਨਾਲ ਹੀ ਯਮਨਾ ਦੇ ਨਾਲ ਉਸਦੇ ਪਿਤਾ ਅਜੀਤ ਰਾਮ 80 ਸਾਲ ਅਤੇ ਵਿਰਧ ਮਾਤਾ ਚੰਨੋ 70 ਸਾਲ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ -ਮਿਰਤਕ ਅਜੀਤ ਰਾਮ ਦੀਆਂ 7 ਲੜਕੀਆਂ ਸਨ ਜਿਹਨਾਂ ਵਿੱਚੋਂ 6 ਲੜਕੀਆਂ ਵਿਆਹੀਆਂ ਹੋਈਆ ਸਨ ਅਤੇ ਇੱਕ ਬੇਟੀ ਯਮਨਾ ਜੋ ਇਹਨਾਂ ਕੋਲ ਇਹਨਾਂ ਦੀ ਸੇਵਾ ਕਰਦੀ ਸੀ ਮਿਰਤਕ ਅਜੀਤ ਰਾਮ ਦਾ ਇੱਕ ਬੇਟਾ ਜਿਸਦੀ 30 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈਪੁਲਿਸ ਨੇ 174 ਦੀ ਕਾਰਵਾਈ ਕਰਕੇ ਤਿੰਨੋਂ ਲਾਸ਼ਾਂ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਨ ਲਈ ਨਵਾਂਸ਼ਹਿਰ ਦੇ ਸਿਵਿਲ ਹਸਪਤਾਲ ਵਿਚ ਭੇਜ ਦਿੱਤੀਆਂ ਹਨ
ਪੁਲਿਸ ਨੇ 174 ਦੀ ਕਾਰਵਾਈ ਕਰਕੇ ਤਿੰਨੋਂ ਲਾਸ਼ਾਂ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਨ ਲਈ ਨਵਾਂਸ਼ਹਿਰ ਦੇ ਸਿਵਿਲ ਹਸਪਤਾਲ ਵਿਚ ਭੇਜ ਦਿੱਤੀਆਂ ਹਨਜਿਲਾ ਨਵਾਂਸ਼ਹਿਰ ਦੇ ਮੱਲਪੁਰ ਅੜਕਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਮਿਰਤਕਾਂ ਵਿੱਚ ਇੱਕ ਲੜਕੀ ਯਮਨਾ ਦੇਵੀ40 ਸਾਲ,ਲੜਕੀ ਦਾ ਪਿਤਾ ਅਜੀਤ ਰਾਮ 80 ਸਾਲ ਅਤੇ ਮਾਤਾ ਚੰਨੋ 70 ਸਾਲ ਇਹਨਾਂ ਤਿੰਨਾਂ ਨੇ ਦੇਰ ਰਾਤ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ।ਪਿੰਡ ਵਾਸੀਆਂ ਮੁਤਾਬਿਕ ਇਹ ਪਰਿਵਾਰ ਬਹੁਤ ਹਨ ਗਰੀਬ ਸੀ ।ਮਿਰਤਕ ਯਮਨਾ ਦੇਵੀ ਜਿਸਦਾ ਵਿਆਹ 10 ਜਨਵਰੀ ਨੂੰ ਬਲਾਚੌਰ ਵਿਖੇ ਤੈਅ ਕੀਤਾ ਹੋਇਆ ਸੀ।ਲੜਕੀ ਦੀ ਮਾਤਾ ਚੰਨੋ ਜੋਕਿ ਕਾਫੀ ਬਿਮਾਰ ਰਹਿੰਦੀ ਹੈ।ਪਿੰਡ ਵਾਸੀਆਂ ਮੁਤਾਬਿਕ ਪਿੰਡ ਦੇ ਹੀ ਦਾਨੀ ਸੱਜਣਾ ਵਲੋਂ ਲੜਕੀ ਦਾ ਵਿਆਹ ਕਰਨਾ ਸੀ। ਪਿੰਡ ਵਾਸੀਆਂ ਮੁਤਾਬਿਕ ਲੜਕੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਨਾ ਚਾਹੁੰਦੀ ਸੀ ਪਰ ਫਿਲਹਾਲ ਪਤਾ ਨਹੀਂ ਕਿਉਂ ਇਹਨਾਂ ਤਿੰਨੋਂ ਪਰਿਵਾਰਕ ਮੈਬਰਾਂ ਨੇ ਜਹਿਰੀਲੀ ਦਵਾਈ ਖਾ ਆਤਮ ਹੱਤਿਆ ਕਰ ਲਈ ਹੈ। ਆਸ ਪਾਸ ਦੇ ਗੁਆਢੀ ਵਾਸੀ ਨੇ ਮੀਡੀਆ ਨੂੰ ਦੱਸਿਆ ਕਿ ਇਝ ਪਰਿਵਾਰ ਬਹੁਤ ਗਰੀਬ ਸੀ ਇਹਨਾਂ ਦੀ ਲੜਕੀ ਯਮਨਾ ਦੇਵੀ ਦਾ ਵਿਆਹ ਵੀ 10 ਜਨਵਰੀ ਨੂੰ ਰੱਖਿਆ ਹੋਇਆ ਸੀ। ਗੁਆਢੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹਨਾਂ ਨੇ ਦੇਖਿਆ ਕਿ ਅਜੀਤ ਰਾਮ ਦੇ ਪਰਿਵਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੱਲਚਲ ਨਹੀਂ ਹੋ ਰਹੀ ਸੀ ਅਤੇ ਨਾ ਹੀ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ।ਇਸੇ ਸ਼ੱਕ ਦੇ ਆਧਾਰ ਤੇ ਅਸੀ ਘਰ ਦਾ ਦਰਵਾਜ਼ਾ ਤੇ ਲੱਗਾ ਜਿੰਦਰਾ ਅਤੇ ਜਾਲੀਆ ਸਮੇਤ ਦਰਵਾਜ਼ੇ ਤੋੜ ਕੇ ਵੇਖਿਆ ਤਾਂ ਤਿੰਨੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾ ਡਬਲ ਵੈਡ ਪਈਆ ਸਨ ਅਤੇ ਸਲਫਾਸ ਦਾ ਮੁਸ਼ਕ ਆ ਰਿਹਾ ਸੀ।ਇਹਨਾ ਵਿੱਚ ਅਜੀਤ ਰਾਮ ਉਹਦੀ ਪਤਨੀ ਚੰਨੋ ਅਤੇ ਉਸਦੀ ਲੜਕੀ ਯੁਮਨਾ ਦੇਵੀ ਨੇ ਇਹ ਆਤਮ ਹੱਤਿਆ ਕੀਤੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਮੱਲਪੁਰ ਅੜਕਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਹੈ ਜਿਹਨਾ ਵਿੱਚ ਮਿਰਤਕ ਅਜੀਤ ਰਾਮ 80 ਸਾਲ,ਉਹਦੀ ਪਤਨੀ ਚੰਨੋ 70 ਸਾਲ ਅਤੇ ਉਸਦੀ ਲੜਕੀ ਯੁਮਨਾ ਦੇਵੀ 40 ਸਾਲ ਨੇ ਇਹ ਆਤਮ ਹੱਤਿਆ ਕੀਤੀ ਹੈ ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ।ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ।