ਨਵਾਂਸ਼ਹਿਰ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾ ਨੂੰ ਕੀਤਾ ਕਾਬੂ।

0
250

ਨਵਾਂਸ਼ਹਿਰ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾ ਨੂੰ ਕੀਤਾ ਕਾਬੂ। ਗਿਰੋਹ ਦੇ ਮੈਂਬਰਾਂ ਵਲੋਂ ਕੁੱਝ ਦਿਨ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਕੋਲੋ ਤੇਜ਼ਧਾਰ ਹਥਿਆਰ ਦਿਖਾ ਕੇ ਕੀਤੀ ਸੀ ਲੁੱਟ। ਗਿਰੋਹ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਅਤੇ ਬਾਕੀ ਤਿੰਨਾਂ ਨੇ ਦੁਮਾਲੇ ਪਹਿਨੇ ਹੋਏ ਸਨ। ਪੁਲੀਸ ਨੇ ਲੁੱਟ ਦੀ ਰਕਮ, ਇੱਕ ਮੋਟਰਸਾਈਕਲ ਅਤੇ ਦੋ ਲੰਬੀਆਂ ਤਲਵਾਰਾਂ ਅਤੇ ਦੋ ਛੋਟੇ ਕਿਰਚਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਕੀਤਾ ਰਿਮਾਂਡ ਹਾਸਿਲ। ਸਾਰੇ ਦੋਸ਼ੀ ਜਿਲਾ ਨਵਾਂਸ਼ਹਿਰ ਦੇ ਕਸਬਾ ਰਾਹੋਂ ਦੇ ਰਹਿਣ ਵਾਲੇ ਹਨ। 3 ਆਰੋਪੀਆਂ ਉੱਤੇ ਪਹਿਲਾਂ ਵੀ ਇੱਕ 3 ਲੱਖ ਦੀ ਲੁੱਟ ਦਾ ਮਾਮਲਾ ਦਰਜ ਅਤੇ ਅਤੇ ਤਿੰਨੇ ਹੀ ਜ਼ਮਾਨਤ ‘ਤੇ ਆਏ ਹੋਏ ਹਨ। ਜਿਲਾ ਨਵਾਂਸ਼ਹਿਰ ਦੇ ਥਾਣਾ ਔਡ਼ ਅਧੀਨ ਪੈਂਦੇ ਪਿੰਡ ਸਾਹਲੋਂ ਸਕੋਹਪੁਰ ਨਜ਼ਦੀਕ ਕੁੱਝ ਦਿਨ ਪਹਿਲਾਂ ਕੁੱਝ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਇੱਕ ਪ੍ਰਵਾਸੀ ਮਜ਼ਦੂਰ ਕੋਲੋ ਕੁੱਝ ਨਕਦੀ ਲੁੱਟ ਲਈ ਸੀ ਜਿਸ ਤਹਿਤ ਥਾਣਾ ਔਡ਼ ਦੇ ਮੁੱਖੀ ਵਲੋ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਮੌਕੇ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਕਤ ਚਾਰੇ ਨੌਜਵਾਨਾਂ ਕੋਲੋਂ ਤੇਜ਼ਧਾਰ ਹਥਿਆਰ ਅਤੇ ਲੁੱਟੀ ਨਕਦੀ ਵੀ ਬਰਾਮਦ ਕੀਤੀ ਗਈ।
ਵੀਓ :–ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਔਡ਼ ਦੇ ਮੁੱਖੀ ਨੇ ਮੀਡੀਆ ਨੂੰ ਦੱਸਿਆ ਕਿ ਪਿੰਡ ਸਾਹਲੋਂ ਸਕੋਹਪੁਰ ਨਜ਼ਦੀਕ ਕੁੱਝ ਦਿਨ ਪਹਿਲਾਂ ਕੁੱਝ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਇੱਕ ਪ੍ਰਵਾਸੀ ਮਜ਼ਦੂਰ ਕੋਲੋ ਕੁੱਝ ਨਕਦੀ ਲੁੱਟ ਲਈ ਸੀ ਜਿਸ ਤਹਿਤ ਥਾਣਾ ਔਡ਼ ਦੇ ਮੁੱਖੀ ਵਲੋ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਸ ਮੌਕੇ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਕਤ ਚਾਰੇ ਨੌਜਵਾਨਾਂ ਕੋਲੋਂ ਤੇਜ਼ਧਾਰ ਹਥਿਆਰ ਅਤੇ ਲੁੱਟੀ ਨਕਦੀ ਵੀ ਬਰਾਮਦ ਕੀਤੀ ਗਈ। ਦੋਸ਼ੀਆ ਦੀ ਪਹਿਚਾਣ ਰਾਜਵੀਰ ਸਿੰਘ ਜੋ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ, ਉਸਦੇ ਬਾਕੀ ਸਾਥੀ ਹਰਜੋਤ ਸਿੰਘ, ਹਰਵਿੰਦਰ ਸਿੰਘ ਅਤੇ ਹਰਸ਼ਦੀਪ ਸਿੰਘ ਜੋ ਸਾਰੇ ਕਸਬਾ ਰਾਹੋਂ ਦੇ ਰਹਿਣ ਵਾਲੇ ਹਨ। ਇਹਨਾ ਕੋਲੋਂ 2 ਵੱਡੀਆ ਤਲਵਾਰਾਂ ਦੋ ਛੋਟੀਆਂ ਕਿਰਚਾਂ ਅਤੇ ਮੋਟਰਸਾਈਕਲ ਸਮੇਤ ਲੁੱਟੀ ਹੋਈ ਨਗਦੀ ਵੀ ਬਰਾਮਦ ਕੀਤੀ ਗਈ ਹੈ। ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਇਹਨਾ ਆਰੋਪੀਆਂ ਵਿੱਚੋਂ ਰਾਜਵੀਰ ਸਿੰਘ, ਹਰਵਿੰਦਰ ਸਿੰਘ ਅਤੇ ਹਰਸ਼ਦੀਪ ਸਿੰਘ ਉੱਤੇ ਪਹਿਲਾਂ ਵੀ ਇੱਕ 3 ਲੱਖ ਦੀ ਲੁੱਟ ਦਾ ਮਾਮਲਾ ਦਰਜ ਅਤੇ ਅਤੇ ਤਿੰਨੇ ਹੀ ਜ਼ਮਾਨਤ ‘ਤੇ ਆਏ ਹੋਏ ਹਨ। ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾਵੇਗੀ।