ਪੀਸੀਟੀ ਹਿਮਊਨਿਟੀ ਦੇ ਜੋਗਿੰਦਰ ਸਿੰਘ ਸਲਾਰੀਆ ਤੇ ਸੈਰੀ ਕਲਸੀ ਦੇ ਯਤਨਾਂ ਸਦਕਾ ਦੁਬਈ ਦੀ ਜੇਲ੍ਹ ਤੋਂ ਛੁੱਟ ਕੇ ਵਾਪਸ ਪਰਤਿਆ ਬੁੱਢੀ ਮਾਂ ਦਾ ਇਕਲੋਤਾ ਚਿਰਾਗ।
ਦੁਬਈ ਵਿਚ ਕੰਮ ਕਰ ਰਹੀ ਸੰਸਥਾ ਪੀਸੀਟੀ ਹਿਮਯੂਨਿਟੀ ਦੇ ਮੁਖੀ ਜੁਗਿੰਦਰ ਸਿੰਘ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੈਰੀ ਕਲਸੀ ਦੇ ਯਤਨਾ ਸਦਕਾ ਅੱਜ ਇਕ ਅਜਿਹਾ ਨੌਜਵਾਨ ਦੁਬਈ ਦੀ ਜੇਲ੍ਹ ਵਿੱਚੋਂ ਛੁਟਕੇ ਬਟਾਲਾ ਪਹੁੰਚ ਗਿਆ ਹੈ ਜੋ ਬੁੱਢੀ ਮਾਂ ਦਾ ਇਕਲੋਤਾ ਚਿਰਾਗ ਹੈ ਅਤੇ ਪੈਸੇ ਕਮਾਉਣ ਲਈ 4 ਸਾਲ ਪਹਿਲਾਂ ਦੁਬਈ ਗਿਆ ਸੀ ਪਰ ਉਥੇ ਮਾੜੀ ਸੰਗਤ ਵਿਚ ਪੈ ਕੇ ਉਸ ਨੇ ਆਪਣੀ ਹੀ ਕੰਪਨੀ ਵਿੱਚ ਚੋਰੀ ਕਰ ਲਈ ਅਤੇ ਫੜਿਆ ਗਿਆ। ਸੁਖਰਾਜ ਨਾਂ ਦਾ ਇਹ ਨੌਜਵਾਨ 2 ਸਾਲ ਤੋਂ ਦੁਬਈ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ਇਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਜਦ ਕਿ ਬੁੱਢੀ ਮਾਂ ਨੇ ਜਦ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸੁੱਖਰਾਜ ਦਾ ਚਾਰ ਲੱਖ ਰੁਪਿਆ ਜੁਰਮਾਨਾ ਭਰ ਕੇ ਉਸ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕਰ ਦਿੱਤਾ।
ਵੀ ਉ_ਜਾਣਕਾਰੀ ਦਿੰਦਿਆਂ ਬਟਾਲਾ ਦੇ ਨਜ਼ਦੀਕੀ ਪਿੰਡ ਦੇ ਵਾਸੀ ਸੁਖਰਾਜ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਹ ਦੁਬਈ ਗਿਆ ਤਾਂ ਪੈਸੇ ਕਮਾਉਣ ਲਈ ਸੀ ਪਰ ਮਾੜੀ ਸੰਗਤ ਕਾਰਨ ਉਸ ਨੇ ਕੰਪਨੀ ਵਿਚ ਕੁਝ ਚੋਰੀ ਕਰ ਲਈ ਜਿਸ ਕਾਰਨ ਉਸ ਤੇ ਕੰਪਨੀ ਨੇ ਚਾਰ ਕੇਸ ਕਰ ਦਿੱਤੇ ਅਤੇ ਉਹ ਦੋ ਸਾਲਾਂ ਤੋਂ ਜੇਲ ਵਿਚ ਸੀ। ਹੁਣ ਜੋਗਿੰਦਰ ਸਿੰਘ ਸਲਾਰੀਆ ਅਤੇ ਸੈਰੀ ਕਲਸੀ ਦੇ ਕਾਰਨ ਉਸ ਨੂੰ ਨਵਾਂ ਜੀਵਨ ਮਿਲਿਆ ਹੈ ਅਤੇ ਉਹ ਮਾੜੇ ਕੰਮ ਛੱਡ ਕੇ ਆਪਣੀ ਬੁੱਢੀ ਮਾਂ ਦਾ ਸਹਾਰਾ ਬਣ ਸਕੇਗਾ।
ਥਾਇਟ_ਦੁਬਈ ਤੋਂ ਵਾਪਸ ਪਰਤਿਆ ਨੌਜਵਾਨ ਸੁਖਰਾਜ ਸਿੰਘ
ਵੀਉ_ਆਮ ਆਦਮੀ ਪਾਰਟੀ ਦੇ ਆਗੂ ਸ਼ੈਰੀ ਕਲਸੀ ਨੇ ਦੱਸਿਆ ਕਿ ਸੁਖਰਾਜ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਅਤੇ ਉਹ ਆਪਣੀ ਬੁੱਢੜੀ ਮਾਂ ਦਾ ਇਕਲੌਤਾ ਸਹਾਰਾ ਹੈ। ਉਸ ਦੀ ਮਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਬੇਸ਼ੱਕ ਸੁਖਰਾਜ ਇਕ ਮਾੜੇ ਕੰਮ ਵਿੱਚ ਫਸਿਆ ਹੈ ਪਰ ਜੇ ਉਸ ਨੂੰ ਕਿਸੇ ਤਰਾਂ ਵਾਪਸ ਲੈ ਆਂਦਾ ਜਾਵੇ ਤਾਂ ਮੇਰਾ ਬੁਢਾਪਾ ਸੌਖਾ ਹੋ ਜਾਵੇਗਾ। ਇੱਕ ਬਜ਼ੁਰਗ ਮਾਂ ਦੇ ਦਰਦ ਨੂੰ ਦੇਖਦੇ ਹੋਏ ਪੀਸੀਟੀ ਸੰਸਥਾ ਨੇ ਸੁੱਖਰਾਜ ਨੂੰ ਬਾਹਰ ਕਢਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਅੱਜ ਉਹ ਆਪਣੇ ਪਿੰਡ ਵਾਪਸ ਆਉਣ ਲਈ ਬਟਾਲਾ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਆਪਣੇ ਸਾਧਨਾਂ ਅਨੁਸਾਰ ਵਿਦੇਸ਼ ਵਿਚ ਫਸੇ ਨੌਜਵਾਨਾਂ ਦੀ ਮਦਦ ਨੂੰ ਤਿਆਰ ਰਹਿੰਦੀ ਹੈ।