ਦੁਬਈ ਤੋਂ ਪੱਟੀ ਵਾਪਸ ਪਰਤੀ ਔਰਤ ਨੇ ਕੀਤੇ ਅਹਿੰਮ ਖੁਲਾਸੇ

0
179

ਪਰਿਵਾਰ ਦੇ ਆਰਥਿਕ ਹਲਾਤ ਬਿਹਤਰ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਲਈ ਜਾ ਰਹੇ ਹਨ ਉਹਨਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਣ ਲਈ ਕਈ ਏਜੰਟ ਉਹਨਾਂ ਨੂੰ ਸਬਜ਼ਬਾਗ ਦਿਖਾ ਕੇ ਉਹਨਾਂ ਦਾ ਜਿੱਥੇ ਆਰਥਿਕ ਸ਼ੋਸਣ ਕਰਦੇ ਹਨ ਓਥੇਂ ਉਹਨਾਂ ਨੂੰ ਨਰਕ ਜਹੇ ਹਾਲਾਤਾਂ ਵਿੱਚ ਰੁਲਣ ਲਈ ਮਜ਼ਬੂਰ ਕਰ ਦਿੰਦੇ ਹਨ । ਪੱਟੀ ਦੀ ਇੱਕ ਔਰਤ ਜੋ ਕਿ ਏਜੰਟ ਵੱਲੋਂ ਦੁਬੱਈ ਵਿਖੇ ਨੋਕਰੀ ਦਿਵਾਉਣ ਦੇ ਝਾਂਸੇ ’ਚ ਆ ਕੇ ਦੁਬਈ ਤੋਂ ਪੱਟੀ ਵਾਪਸ ਆਈ ਨੇ ਆਪਣੇ ਪਤੀ ਗੁਰਸੇਵਕ ਸਿੰਘ ਦੀ ਹਾਜਰੀ ਚ ਪ੍ਰੈਸ ਕਾਨਫਰੰਸ ਦੌਰਾਨ ਅਹਿਮ ਖੁਲਾਸੇ ਕੀਤੇ। ਪੱਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ’ਚ ਪ੍ਰਵੀਨ ਬਾਲਾ ਨੇ ਦੱਸਿਆ ਕਿ ਉਹ ਪੱਟੀ ਦੇ ਹੀ ਇੱਕ ਏਜੰਟ ਦੇ ਝਾਸੇ ’ਚ ਆ ਉਹ ਦੁਬਈ ਗਈ ਸੀ ਕਿ ਉਸਨੂੰ ਨੌਕਰੀ ਮਿਲੇਗੀ ਅਤੇ ਇੱਕ ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ । 11 ਜਨਵਰੀ ਨੂੰ ਉਹ ਦੁਬਈ ਗਈ ਜਿੱਥੇ ਉਸਨੂੰ ਦੋ ਦਿਨ ਇੱਕ ਕਮਰੇ ’ਰ ਰੱਖਿਆ ਅਤੇ ਸਾਡੇ ਕੋਲੋ ਮੋਬਾਈਲ ਫੋਨ ਵੀਂ ਖੋਹ ਲਏ ਗਏ ।

ਬਾਅਦ ਵਿੱਚ ਉਸਨੂੰ ਘਰੇਲੂ ਕੰਮ ਕਹਿ ਕੇ ਸਾਨੂੰ ਗਤਲ ਕੰਮਾਂ ਵੱਲ ਧਕੇਲਣ ਦੀ ਕੋਸ਼ਿਸ਼ ਕੀਤੀ ਜਾਦੀ ਸੀ ਅਸੀ ਇਸਦਾ ਵਿਰੋਧ ਕੀਤਾ । ਉਸ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਨਾਲ ਹੋਰ 60 ਦੇ ਕਰੀਬ ਲੜਕੀਆਂ ਨੂੰ ਬੇਹੱਦ ਨਰਕ ਭਰੇ ਹਲਾਤਾਂ ਵਿੱਚ ਰੱਖਿਆ ਗਿਆ, ਖਾਣ ਪੀਣ ਦੇ ਨਾਮ ਤੇ ਉਹਨਾਂ ਨੂੰ ਥੋੜੇ ਜਿਹੇ ਚੌਲ ਦਿੱਤੇ ਜਾਂਦੇ ਸਨ ਜੋ ਲੜਕੀ ਇਸ ਦਾ ਵਿਰੋਧ ਕਰਦੀ ਸੀ ਉਸ ਨਾਲ ਮਾਰ ਕੁਟਾਈ ਕੀਤੀ ਜਾਂਦੀ ਸੀ ਇਸ ਉਪਰੰਤ ਸਾਰੀਆਂ ਲੜਕੀਆਂ ਨੂੰ ਬਾਜ਼ਾਰ ਵਿੱਚ ਨੁਮਾਇਸ਼ ਲਗਾ ਕੇ ਖੜਨ ਨੂੰ ਮਜ਼ਬੂਰ ਕੀਤਾ ਜਾਂਦਾ ਸੀ ਏਜੰਟਾਂ ਵੱਲੋਂ ਕਿਹਾ ਗਿਆ ਕਿ ਸ਼ੇਖ ਤੁਹਾਨੂੰ ਪਸੰਦ ਕਰਨਗੇ ਸ਼ੇਖ ਦੇ ਪਸੰਦ ਆਉਣ ਤੇ ਉਸ ਵੱਲੋਂ ਕੰਮ ਤੇ ਰੱਖਿਆ ਜਾਵੇਗਾ ।

ਪ੍ਰਵੀਨ ਬਾਲਾ ਨੇ ਦੱਸਿਆ ਕਿ ਇੱਕ ਮਹੀਨੇ ਉਪਰੰਤ ਜਦ ਉਸ ਨੂੰ ਉਸ ਦਾ ਫੋਨ ਮਿਲਿਆ ਤਾਂ ਉਸ ਨੇ ਪੰਜਾਬ ਰਹਿੰਦੇ ਆਪਣੇ ਪਰਿਵਾਰ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਪਰਿਵਾਰ ਨੂੰ ਕਿਹਾ ਕਿ ਉਸ ਨੂੰ ਜਲਦ ਤੋਂ ਜਲਦ ਇਸ ਨਰਕ ਤੋਂ ਵਾਪਸ ਪੰਜਾਬ ਬੁਲਾਇਆ ਜਾਵੇ । ਪ੍ਰਵੀਨ ਬਾਲਾ ਦੇ ਪਤੀ ਗੁਰਸੇਵਕ ਸਿੰਘ ਵੱਲੋਂ ਜਦ ਪੰਜਾਬ ਦੇ ਏਜੰਟਾਂ ਨਾਲ ਗੱਲ ਕੀਤੀ ਤਾਂ ਉਲਟਾ ਏਜੰਟਾਂ ਵੱਲੋਂ ਉਸ ਨੂੰ ਡਰਾਇਆ ਗਿਆ ਕਿ ਉਹ ਪ੍ਰਵੀਨ ਬਾਲਾ ਦਾ ਪਾਸਪੋਰਟ ਬਲੋਕ ਕਰਵਾ ਦੇਣਗੇ ਫਿਰ ਉਹ ਕਦੇ ਪੰਜਾਬ ਨਹੀਂ ਆ ਸਕੇਗੀ । ਪ੍ਰਵੀਨ ਬਾਲਾ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਸਿਹਤ ਬਹੁਤ ਖਰਾਬ ਹੋ ਗਈ ਦੁਬਈ ਰਹਿੰਦੇ ਏਜੰਟ ਨੂੰ ਬੇਨਤੀ ਕੀਤੀ ਕਿ ਉਸ ਨੂੰ ਵਾਪਸ ਪੰਜਾਬ ਜਾਣ ਦਿੱਤਾ ਜਾਵੇ ਉਸ ਏਜੰਟ ਵੱਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ , ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਉਹ ਪੈਸੇ ਦੇਣ ਤੋਂ ਅਸਮਰਥ ਸਨ। ਅੰਤ ਕਿਸੇ ਪਾਸੇ ਕੋਈ ਸੁਣਵਾਈ ਨਾ ਹੁੰਦੀ ਵੇਖ ਇੱਕ ਵਾਰ ਤਾਂ ਇਹਨਾਂ ਹਾਲਾਤਾਂ ਵਿੱਚ ਹੀ ਜ਼ਿੰਦਗੀ ਬਿਤਾਉਣ ਤੋਂ ਇਲਾਵਾ ਕੋਈ ਹੋਰ ਰਸਤਾ ਵਿਖਾਈ ਨਹੀਂ ਦੇ ਰਿਹਾ ਸੀ ਫਿਰ ਮੇਰੇ ਪਤੀ ਗੁਰਸੇਵਕ ਸਿੰਘ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਐਸ ਪੀ ਸਿੰਘ ਉਬਰਾਏ ਬਾਰੇ ਦੱਸਿਆ ਮੇਰੇ ਪਤੀ ਵੱਲੋਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨਾਲ ਰਾਬਤਾ ਕਰ ਕੇ ਮਦਦ ਦੀ ਗੁਹਾਰ ਲਗਾਈ ਗਈ । ਉਸ ਤੋਂ ਅਗਲੇ ਦਿਨ ਹੀ ਸਰਦਾਰ ਐਸਪੀ ਸਿੰਘ ਉਬਰਾਏ ਜੀ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਪੰਜਾਬ ਭੇਜਣ ਦਾ ਭਰੋਸਾ ਦਿੱਤਾ ਅਤੇ ਮੇਰੇ ਦੁਬਈ ਏਜੰਟ ਨਾਲ ਰਾਬਤਾ ਕਰ ਕੇ 60 ਹਜ਼ਾਰ ਰੁਪਏ ਦੇ ਕੇ ਮੈਨੂੰ ਓਥੋਂ ਛੁਡਵਾਇਆ ਕੱਲ ਰਾਤ ਹੀ ਮੈਂ ਆਪਣੇ ਘਰ ਵਾਪਸ ਪਰਤੀ ਹਾਂ ।

ਉਸਨੇ ਕਿਹਾ ਕਿ ਮੈਂ ਮੇਰਾ ਪਰਿਵਾਰ ਉਬਰਾਏ ਸਾਹਿਬ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦੇ ਉਹਨਾਂ ਮੈਨੂੰ ਨਵਾਂ ਜੀਵਨ ਦਿੱਤਾ ਹੈ । ਇਸ ਮੌਕੇ ’ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਐਸ.ਪੀ. ਸਿੰਘ ਉਬਰਾਏ ਵੱਲੋਂ ਪੱਟੀ ਦੇ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ। ਇਸ ਤੋਂ ਪਹਿਲਾ ਵੀਂ ਕਈ ਅਜਿਹੀਆਂ ਲੜਕੀਆਂ ਉਨ੍ਹਾਂ ਨੇ ਦੁਬਈ ਤੋ ਛੁਡਾ ਕੇ ਲਿਆਦੀਆਂ ਹਨ। ਉਹਨਾਂ ਇਸ ਮੌਕੇ ਕਿਹਾ ਕਿ ਜੋ ਨੌਜਵਾਨ ਵਿਦੇਸ਼ ਖ਼ਾਸ ਤੌਰ ਤੇ ਅਰਬ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ ਉਹ ਆਪਣਾ ਵੀਜ਼ਾ ਸਾਡੇ ਕੋਲੋਂ ਚੈੱਕ ਕਰਵਾ ਲੈਣ ਅਸੀਂ ਇੱਕ ਹਫ਼ਤੇ ਦੇ ਅੰਦਰ ਤੁਹਾਡੇ ਵੀਜੇ ਦੇ ਗਲਤ-ਸਹੀ ਹੋਣ ਦੀ ਜਾਣਕਾਰੀ ਤੁਹਾਨੂੰ ਦੇ ਦਿਆਂਗੇ ਤਾਂ ਜੋ ਅਜਿਹੇ ਅਣਸੁਖਾਵੇਂ ਹਾਲਾਤਾਂ ਤੋਂ ਬਚਿਆ ਜਾ ਸਕੇ ।