Site icon Live Bharat

ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਮਿ੍ਰਤਕਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨ ਵਾਲੇ ਕਰਮਚਾਰੀਆਂ ਦਾ ਸਨਮਾਨ

Deputy Commissioner honors coroner cremators

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੋਰੋਨਾ ਦੀ ਜੰਗ ਹਾਰਨ ਵਾਲੇ ਲੋਕਾਂ ਦਾ ਸੰਸਕਾਰ ਕਰਨ ਵਾਲੀ ਟੀਮ ਨੂੰ ਅੱਜ ਵਿਸੇਸ਼ ਤੌਰ ਉਤੇ ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ। ਸ. ਖਹਿਰਾ ਨੇ ਕਿਹਾ ਕਿ ਭਾਵੇਂ ਮਾਰਚ 2020 ਤੋਂ ਸ਼ੁਰੂ ਹੋਈ ਕਰੋਨਾ ਮਹਾਂਮਾਰੀ ਦੌਰਾਨ ਹਰੇਕ ਅਧਿਕਾਰੀ ਤੇ ਕਰਮਚਾਰੀ ਨੇ ਬਹੁਤ ਵਧੀਆ ਡਿਊਟੀ ਨਿਭਾਈ ਹੈਪਰ ਸਭ ਤੋਂ ਔਖਾ ਅਤੇ ਅਹਿਮ ਕੰਮ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨਾ ਹੈਜੋ ਕਿ ਕਈ ਤਰਾਂ ਦੀਆਂ ਸਰੀਰਕ ਤੇ ਮਾਨਸਿਕ ਚੁਣੌਤੀਆਂ ਭਰੂਪਰ ਕਾਰਜ ਹੈ। ਉਨਾਂ ਕਿਹਾ ਕਿ ਸਾਡੀ ਟੀਮ ਜੋ ਕਿ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਦੀ ਅਗਵਾਈ ਹੇਠ ਕੰਮ ਕਰ ਰਹੀ ਹੈਹੁਣ ਤੱਕ 2000 ਤੋਂ ਵੱਧ ਵਿਅਕਤੀਆਂ ਦੀਆਂ ਲਾਸ਼ਾਂ ਦੀ ਸੰਭਾਲ ਕਰ ਚੁੱਕੀ ਹੈਜਿਸ ਵਿਚੋਂ ਬਹੁਤੇ ਵਿਅਕਤੀ ਅੰਮਿ੍ਰਤਸਰ ਜਿਲ੍ਹੇ ਦੇ ਹੋਣ ਕਾਰਨ ਉਨਾਂ ਦਾ ਸੰਸਕਾਰ ਵੀ ਕੀਤਾ ਗਿਆ ਹੈ। ਸ. ਖਹਿਰਾ ਨੇ ਕਿਹਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਅਜਿਹੇ ਬੁਰੇ ਦਿਨ ਆਉਣਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ। ਜਦੋਂ ਵੀ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈਤਾਂ ਇਹ ਟੀਮ ਮਿ੍ਰਤਕ ਸਰੀਰ ਦੀ ਸੰਭਾਲ ਉਕਤ ਵਿਅਕਤੀਆਂ ਦੇ ਧਰਮ ਅਨੁਸਾਰ ਕਰਦੇ ਹਨ। ਉਨਾਂ ਕਿਹਾ ਕਿ ਸ਼ੁਰੂਆਤ ਵਿਚ ਤਾਂ ਕਈ ਅਜਿਹੇ ਕੇਸ ਵੀ ਵੇਖਣ ਨੂੰ ਮਿਲੇਜਦੋਂ ਪਰਿਵਾਰ ਵਾਲਿਆਂ ਨੇ ਖ਼ੁਦ ਸਮਸ਼ਾਨ ਘਾਟ ਤੱਕ ਜਾਣ ਤੋਂ ਮਨ੍ਹਾ ਕਰ ਦਿੱਤਾ ਸੀਉਸ ਵੇਲੇ ਵੀ ਇਹ ਟੀਮ ਕੋਰੋਨਾ ਤੋਂ ਡਰੀ ਨਹੀਂ।

      ਸ. ਖਹਿਰਾ ਨੇ ਦੱਸਿਆ ਕਿ ਅੱਜ ਜਿੰਨਾ 17 ਵਿਅਕਤੀਆਂ ਨੂੰ ਇਸ ਅਹਿਮ ਜਿੰਮੇਵਾਰੀ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ ਹੈਉਨਾਂ ਵਿਚ ਤਹਿਸੀਲ ਦਫਤਰਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਸ਼ਾਮਿਲ ਹਨ। ਸ. ਖਹਿਰਾ ਨੇ ਕਿਹਾ ਕਿ ਜਿਸ ਤਰਾਂ ਇਸ ਟੀਮ ਨੇ ਆਪਣੀ ਡਿਊਟੀ ਕੀਤੀ ਹੈਉਹ ਇੰਨਾਂ ਨੂੰ ਰੱਬ ਅਤੇ ਜਗ ਦੋਵਾਂ ਪਾਸਿਆਂ ਤੋਂ ਸਨਮਾਨ ਦਿਵਾਉਂਦੀ ਹੈ ਅਤੇ ਇਸ ਸੇਵਾ ਦਾ ਫਲ ਇੰਨਾਂ ਨੂੰ ਜ਼ਰੂਰ ਮਿਲੇਗਾ। ਸ. ਖਹਿਰਾ ਨੇ ਇਸ ਮੌਕੇ ਸਾਰੇ ਟੀਮ ਮੈਂਬਰਾਂ ਨੂੰ 5-5 ਹਜ਼ਾਰ ਰੁਪਏਯਾਦਗਾਰੀ ਨਿਸ਼ਾਨੀਕੰਬਲ ਅਤੇ ਘਰੇਲੂ ਜ਼ਰੂਰਤਾਂ ਲਈ ਤਿਆਰ ਕੀਤੀ ਸਮਾਨ ਦੀ ਵੱਡੀ ਕਿਟ ਦੇ ਕੇ ਸਨਮਾਨਿਤ ਕੀਤਾ। ਉਨਾਂ ਟੀਮ ਮੈਂਬਰਾਂ ਨਾਲ ਗੱਲਬਾਤ ਕਰਦੇ ਭਵਿੱਖ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲਐਸ ਡੀ ਐਮ ਸ੍ਰੀ ਵਿਕਾਸ ਹੀਰਾਜਿਲ੍ਹਾ ਸਮਾਜ ਭਲਾਈ ਅਫਸਰ ਸ. ਅਸੀਸਇੰਦਰ ਸਿੰਘਸਟੇਟ ਬੈਂਕ ਦੇ ਰਿਜਨਲ ਮੈਨੇਜਰ ਸ੍ਰੀ ਰਾਜੇਸ਼ ਗੁਪਤਾਮੈਨੇਜਰ ਸ੍ਰੀ ਕਮਲ ਅਗਰਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।

ਸਨਮਾਨਿਤ ਵਿਅਕਤੀ-ਤਰਜੀਤ ਸਿੰਘਦਿਲਬਾਗ ਸਿੰਘਬਲਜੀਤ ਸਿੰਘਇਕਬਾਲ ਸਿੰਘਮੰਗਲ ਸਿੰਘਚਰਨਜੀਤ ਸਿੰਘਭੁਪਿੰਦਰ ਸਿੰਘ (ਸਾਰੇ ਡਰਾਈਵਰ)ਕੁਲਦੀਪ ਸਿੰਘ ਤੇ ਸ੍ਰੀ ਅਰੁਣ (ਸੇਵਾਦਾਰ)ਸ੍ਰੀ ਲੱਕੀਹਰਪ੍ਰੀਤ ਸਿੰਘਸੰਦੀਪ ਸਿੰਘਕ੍ਰਿਪਾਲ ਸਿੰਘਸ੍ਰੀ ਸ਼ਿਵਾਸ੍ਰੀ ਅੰਕਿਤਸਾਹਿਲ ਸਿੰਘਅਕਾਸ਼ਦੀਪ ਸਿੰਘਹਰਪੀਲ ਸਿੰਘ (ਸਫਾਈ ਸੇਵਕ)

 

Exit mobile version