ਡਾ. ਜਸਬੀਰ ਸੰਧੂ ਨੇ ਕੈਬੀਨੇਟ ਮੰਤਰੀ ਬਲਕਾਰ ਸਿੰਘ ਨਾਲ ਕੀਤੀ ਮੁਲਾਕਾਤ

0
69

ਕੈਬੀਨੇਟ ਮੰਤਰੀ ਨੇ ਆਸ਼ਵਾਸਨ ਦਿੱਤਾ ਕਿ ਲੋਕਾ ਨੂੰ ਆ ਰਹੀਆ ਪ੍ਰੇਸ਼ਾਨੀਆ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ

ਸ਼੍ਰੀ ਅੰਮ੍ਰਿਤਸਰ 3 ਅਗਸਤ, ( ਅਮਿਤ ) ਹਲਕਾ ਪੱਛਮੀ ਦੇ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਨੇ ਕੈਬੀਨੇਟ ਮੰਤਰੀ ਬਲਕਾਰ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਵਿਚ ਪੰਜਾਬ ਸੀਵਰੇਜ ਦੇ ਸੀ.ਈ.ੳ. ਜੱਗੀ ਵੀ ਮੋਜੂਦ ਸਨ। ਡਾ. ਜਸਬੀਰ ਸੰਧੂ ਨੇ ਹਲਕਾ ਪੱਛਮੀ ਅਧੀਨ ਆਉਦੇ ਸੀਵਰੇਜ ਪ੍ਰਨਾਲੀ ਸਿਸਟਮ ਬਾਰੇ ਵਿਚਾਰਾਂ ਕੀਤੀਆ ਗਈਆ। ਕੈਬੀਨੇਟ ਮੰਤਰੀ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਲੋਕਾ ਨੂੰ ਆ ਰਹੀਆ ਪ੍ਰੇਸ਼ਾਨੀਆ ਜਲਦ ਤੋ ਜਲਦ ਪੱਕੇ ਤੋਰ ਤੇ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਪਿਛਲੀਆ ਨਿਕੰਮਿਆ ਸਰਕਾਰਾਂ ਨੇ ਇਸ ਸੀਵਰੇਜ ਪ੍ਰਣਾਲੀ ਪ੍ਰਤੀ ਸੰਚੀਤਾ ਨਾਲ ਲੋਕਾ ਦੇ ਹੱਕ ਵਿਚ ਕੰਮ ਨਹੀ ਕੀਤਾ, ਜਿਸ ਦਾ ਖਾਮਿਆਜਾ ਹਲਕਾ ਪੱਛਮੀ ਦੇ ਨਿਵਾਸੀ ਹੁਣ ਤੱਕ ਭੁਗਤ ਰਹੇ ਹਨ। ਉਨ੍ਹਾ ਕਿਹਾ ਕਿ ਸੀ.ਈ.ੳ ਸਾਬ ਨੂੰ ਵੀ ਹਦਾਇਤਾ ਦਿੱਤੀਆ ਗਈਆ ਹਨ ਕਿ ਪੱਛਮੀ ਹਲਕੇ ਵਿਚ ਪੈਦੇ ਸੀਵਰੇਜ ਪ੍ਰਨਾਲੀ ਤੋ ਪੀਣ ਵਾਲੇ ਪਾਣੀ ਦੀ ਸੱਮਸਿਆ ਦਾ ਹਲ ਜਲਦ ਤੋ ਜਲਦ ਕੀਤਾ ਜਾਵੇ ਤਾਂ ਕਿ ਆਮ ਜਨਤਾ ਇਕ ਸਵੱਸਥ ਜੀਵਨ ਜੀ ਸਕੇ। ਡਾ. ਜਸਬੀਰ ਸੰਧੂ ਨੇ ਆਪਨੇ ਹਲਕੇ ਦੇ ਨਿਵਾਸੀਆ ਨੂੰ ਅਪੀਲ ਕਰਦਿਆ ਹੋਇਆ ਕਿਹਾ ਕਿ ਮੈਂ ਤੁਹਾਡੀ ਹਰ ਸਮੱਸਿਆ ਦਾ ਹਲ ਕਰਨ ਲਈ ਵਚਨਬੱਧ ਹਾਂ ਅਤੇ ਹਰ ਵੇਲੇ ਤੁਹਾਡੀ ਸੇਵਾ ਵਿਚ ਹਾਜਿਰ ਹਾਂ।  ਡਾ.ਸੰਧੂ ਨੇ ਕਿਹਾ ਕਿ ਮੈਂ ਪਛਿਲ਼ੇ ਦੋ ਮਹੀਨੀਆਂ ਤੋ ਅਫਸਰ ਸਾਹਿਬਾਨ ਤੇ ਸੀ.ਐਮ ਸਾਬ ਨਾਲ ਲਗਾਤਾਰ ਸੰਪਰਕ ਵਿਚ ਹਾਂ ਤੇ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਪਕੇ ਤੋਰ ਤੇ ਹੱਲ ਕਰ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇ ਵਿਚ ਪੱਛਮੀ ਹਲਕੇ ਦੀ ਜਨਤਾ ਨੂੰ ਇਸ ਮੁਸੀਬਤ ਦਾ ਮੁੜ ਸਾਮਣਾ ਨਾ ਕਰਨਾ ਪਵੇ।