ਜੀਓੁ ਟਾਵਰ ਚਲਾਉਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਸ਼ੰਘਰਸ਼ ਕਮੇਟੀ ਆਹਮੋ ਸਾਹਮਣੇ

0
248

ਕਿਸ਼ਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵੱਲੋ ਭਿੱਖੀਵਿੰਡ ਸ਼ਹਿਰ ਵਿਚਲਾ ਸਾਡਪੁਰੇ ਵਾਲਾ ਜਿਉ(jio) ਦਾ ਮੋਬਾਇਲ ਟਾਵਰ ਕੁਝ ਦਿਨ ਪਹਿਲਾ ਬੰਦ ਕਰਵਾਇਆ ਗਿਆ ਸੀ ਜਿਸਨੂੰ ਮਹਿਕਮੇ ਵੱਲੋ ਪੁਲਿਸ ਪ੍ਰਸਾਸਨ ਦੀ ਮੌਜੂਦਗੀ ਵਿੱਚ ਦੁਬਾਰਾ ਚਲਾਇਆ ਗਿਆ । ਜਿਸ ਤੇ ਹਰਕਤ ਵਿੱਚ ਆਉਦਿਆ ਭਿੱਖੀਵਿੰਡ ਜ਼ੋਨ ਵੱਲੋ ਮੋਬਾਇਲ ਟਾਵਰ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ।ਇੱਥੇ ਜ਼ਿਕਰ ਯੋਗ ਹੈ ਕਿ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋ ਮਹਿਕਮੇ ਅਤੇ ਪੁਲਿਸ ਪ੍ਰਸਾਸਨ ਨੂੰ 5 ਘੰਟੇ ਵਾਰ ਵਾਰ ਟਾਵਰ ਬੰਦ ਕਰਨ ਲਈ ਬੇਨਤੀਆ ਕੀਤੀਆ ਗਈਆ ਤੇ ਪੁਲਿਸ ਪ੍ਰਸਾਸਨ ਵਾਰ ਵਾਰ ਇਹ ਕਹਿੰਦਾ ਰਿਹਾ ਕਿ ਜਿਉ(jio) ਵਿਭਾਗ ਦੇ ਮੁਲਾਜ਼ਮ ਆ ਰਹੇ ਹਨ ਤੇ ਸੀ ਆਈ ਡੀ CID ਉੱਥੇ ਮੌਜੂਦ ਰਹੀ ਤੇ ਕਹਿੰਦੀ ਰਹੀ ਕਿ ਉਹ ਖੁਦ ਟਾਵਰ ਬੰਦ ਕਰਨਗੇ ਤੇ ਜਦੋ ਜਿਉ ਮਹਿਕਮੇ ਦਾ ਕੋਈ ਵੀ ਮੁਲਾਜਮ ਉੱਥੇ ਨਈ ਪੁੱਜਾ ਤਾ ਅਖੀਰ ਵਿੱਚ ਹਰਕਤ ਵਿੱਚ ਆਉਦਿਆ ਭਿੱਖੀਵਿੰਡ ਕਿਸਾਨ ਸੰਘਰਸ਼ ਕਮੇਟੀ ਜ਼ੋਨ ਵੱਲੋ ਮੋਬਾਇਲ ਟਾਵਰ ਨੂੰ ਬੰਦ ਕਰ ਦਿੱਤਾ ਗਿਆ।ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ, ਕਾਰਪੋਰੇਟ ਜਗਤ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।