ਜਦ ਪਤਨੀ ਨੇ ਪਤੀ ਨੂੰ ਨਸ਼ਾ ਕਰਨ ਤੋਂ ਰੋਕਿਆ ਤਾ ਪਤੀ ਨੇ ਬਦਲੇ ‘ਚ ਔਰਤ ਨੂੰ ਕੀਤਾ ਜ਼ਖਮੀ

0
230

ਪੰਜਾਬ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਇਹ ਵੱਡਾ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਜਵਾਨੀ ਅਤੇ ਪੰਜਾਬ ਨੂੰ ਨਸ਼ਿਆਂ ਦੀ ਦਲ ਦਲ ਚੋਂ ਕੱਢਣ ਲਈ ਆਪਣਾ ਤਾਣ ਲਗਾ ਦੇਵੇਗੀ। ਜਦੋਂ ਕਿ ਅਸਲੀਅਤ ਵਿੱਚ ਕਹੇ ਕੀਤੇ ਹੋਏ ਵਾਅਦੇ ਤੇ ਅਜੇ ਤੱਕ ਅਮਲ ਨਹੀਂ ਹੋਇਆ ਅਤੇ ਅੱਜ ਵੀ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ।ਫਿਰੋਜ਼ਪੁਰ ਜ਼ਿਲ੍ਹੇ ਵਿੱਚ ਤਾਜ਼ਾ ਵਾਪਰੀ ਘਟਨਾ ਦਾ ਸੱਚ ਸਾਹਮਣੇ ਆਇਆ ਹੈ ਕਿ ਇਕ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਨੂੰ ਨਸ਼ਾ ਕਰਨ ਤੋਂ ਕਾਹਦਾ ਰੋਕਿਆ ਕਿ ਉਸ ਨੂੰ ਖ਼ੁਦ ਹਮਲੇ ਦਾ ਸ਼ਿਕਾਰ ਹੋਣਾ ਪਿਆ। ਨਸ਼ੇ ਦੀ ਲੱਤ ਤੋਂ ਰੋਕਣ ਖ਼ਿਲਾਫ਼ ਔਰਤ ਦੇ ਪਤੀ ਅਤੇ ਉਸ ਦੇ ਸਹੁਰੇ ਨੇ ਉਹਦੇ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜ਼ੇਰੇ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਲੰਬੇ ਸਮੇਂ ਤੋਂ ਨਸ਼ਾ ਕਰ ਰਿਹਾ ਹੈ। ਅਤੇ ਉਸ ਨੂੰ ਰੋਕਣ ਬਦਲੇ ਆਪਣਾ ਆਪ ਮੁਸ਼ਕਲ ਬਚਾਉਣਾ ਪਿਆ ਹੈ। ਭਾਵੇਂ ਕਿ ਪੁਲਸ ਵੱਲੋਂ ਹਮਲਾ ਕਰਨ ਵਾਲੇ ਪਤੀ ਅਤੇ ਸਹੁਰੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਪ੍ਰੰਤੂ ਨਸ਼ਾ ਕਿਸ ਹੱਦ ਤਕ ਖ਼ਤਮ ਹੋਵੇਗਾ ਇਹ ਅਜੇ ਦਿਖਦਾ ਨਜ਼ਰ ਨਹੀਂ ਆ ਰਿਹਾ ।

ਇਸ ਸਬੰਧੀ ਪੁਲਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।