ਗੁਰਦੁਆਰਾ ਸ੍ਰੀ ਬੜੂ ਸਾਹਿਬ ਸੰਸਥਾ ਨਾਲ ਸਬੰਧਤ ਅਕਾਲ ਅਕੈਡਮੀ ਦੇ ਡਰਾਈਵਰਾਂ ਨੇ ਅਕੈਡਮੀ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ

0
251

ਗੁਰਦੁਆਰਾ ਸ੍ਰੀ ਬੜੂ ਸਾਹਿਬ ਸੰਸਥਾ ਨਾਲ ਸਬੰਧਤ ਗੁਰਦਾਸਪੁਰ ਤਿੱਬੜੀ ਰੋਡ ਸਥਿਤ ਅਕਾਲ ਅਕੈਡਮੀ ਦੇ ਡਰਾਈਵਰਾਂ ਅਤੇ ਟਰਾਂਸਪੋਰਟ ਮਾਲਕਾਂ ਨੇ ਅਕੈਡਮੀ ਦੇ ਪ੍ਰਬੰਧਕਾਂ ਦੇ ਖਿਲਾਫ ਅਕੈਡਮੀ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਆਰੋਪ ਲਗਾਏ ਹਨ ਕਿ ਅਕਾਲ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਲਾਕਡਾਊਨ ਦੌਰਾਨ ਮਾਪਿਆਂ ਤੋਂ ਵਸੂਲ ਕੀਤੀ ਗਈ 70 ਫੀਸਦੀ ਫੀਸ ਵਿਚੋਂ ਟਰਾਂਸਪੋਰਟ ਮਾਲਕਾਂ ਅਤੇ ਡਰਾਈਵਰਾਂ ਨੂੰ ਕੁਝ ਨਹੀਂ ਦਿੱਤਾ ਗਿਆ ਅਤੇ ਡਰਾਈਵਰਾਂ ਦਾ 7 ਫੀਸਦੀ ਡੀਜ਼ਲ ਦਾ ਖਰਚਾ ਵੀ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਨੇ ਅਕੈਡਮੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਮੈਨੇਜਮੈਂਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਬਣਦਾ ਬਕਾਇਆ ਜਾਰੀ ਕੀਤਾ ਜਾਵੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਰਾਈਵਰਾਂ ਅਤੇ ਟਰਾਂਸਪੋਰਟ ਮਾਲਕਾਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਉਨ੍ਹਾਂ ਦੀਆਂ ਗੱਡੀਆਂ ਗੁਰਦੁਆਰਾ ਸ੍ਰੀ ਬੜੂ ਸਾਹਿਬ ਸੰਸਥਾ ਨਾਲ ਸਬੰਧਤ ਗੁਰਦਾਸਪੁਰ ਸਥਿਤ ਅਕਾਲ ਅਕੈਡਮੀ ਵਿੱਚ ਲੱਗੀਆਂ ਹੋਈਆਂ ਹਨ ਅਤੇ ਲਾਕਡਾਉਣ ਦੌਰਾਨ ਅਕਾਲ ਅਕੈਡਮੀ ਦੇ ਪ੍ਰਬੰਧਕਾਂ ਨੇ ਮਾਪਿਆਂ ਤੋਂ ਜੋ 70 ਫ਼ੀਸਦੀ ਫੀਸ ਵਸੂਲ ਕੀਤੀ ਹੈ ਉਹਨਾਂ ਵਿਚੋਂ ਡਰਾਈਵਰਾਂ ਨੂੰ ਕੁਝ ਨਹੀਂ ਦਿੱਤਾ ਗਿਆ ਜਦ ਕਿ ਕੋਰਟ ਵੱਲੋਂ ਹੁਕਮ ਦਿੱਤੇ ਗਏ ਸਨ ਕਿ 70 ਫ਼ੀਸਦੀ ਫੀਸ ਵਸੂਲ ਕਰ ਕੇ ਸਕੂਲ ਦੇ ਮੁਲਾਜ਼ਮਾਂ ਅਤੇ ਡਰਾਈਵਰਾਂ ਨੂੰ ਤਨਖ਼ਾਹ ਦਿੱਤੀਆਂ ਜਾਣ ਪਰ ਇਸ ਅਕਾਲ ਅਕੈਡਮੀ ਵੱਲੋਂ ਡਰਾਈਵਰਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਸਗੋਂ ਹੁਣ ਉਨ੍ਹਾਂ ਦੀਆਂ ਬੱਸਾਂ ਨੂੰ ਵੀ ਜਬਰੀ ਬੰਦ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਦੇ ਲਈ ਉਨ੍ਹਾਂ ਨੇ ਕਿਸ਼ਤਾਂ ਤੇ ਆਪਣੀਆਂ ਬੱਸਾਂ ਲਈਆਂ ਹੋਈਆਂ ਹਨ ਪਰ ਹੁਣ ਇਸ ਅਕੈਡਮੀ ਵੱਲੋਂ ਉਨ੍ਹਾਂ ਦੀਆਂ ਬੱਸਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਨੇ ਅਕੈਡਮੀ ਦੇ ਬਾਹਰ ਧਰਨਾ ਲਗਾ ਕੇ ਅਕੈਡਮੀ ਪ੍ਰਬੰਧਕਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਬਕਾਇਆ ਜਾਰੀ ਕੀਤਾ ਜਾਵੇ ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ

ਇਸ ਸੰਬੰਧੀ ਜਦੋਂ ਅਕਾਲ ਅਕੈਡਮੀ ਦੇ ਪ੍ਰਬੰਧਕ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਡਰਾਈਵਰਾਂ ਅਤੇ ਟਰਾਂਸਪੋਰਟ ਮਾਲਕਾਂ ਨਾਲ ਉਨ੍ਹਾਂ ਦਾ ਚਾਰ ਸਾਲ ਦਾ ਕੰਟਰੈਕਟ ਹੋਇਆ ਸੀ ਜੋ ਕਿ ਖਤਮ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਜੋ ਡਰਾਈਵਰਾਂ ਨਾਲ ਕੰਟਰੈਕਟ ਹੋਇਆ ਸੀ ਉਸ ਵਿੱਚ ਕਿਤੇ ਨਹੀਂ ਲਿਖਿਆ ਗਿਆ ਕਿ ਜੇਕਰ ਬੱਸਾਂ ਖਡ਼੍ਹੀਆਂ ਰਹਿਣਗੀਆਂ ਤਾਂ ਉਨ੍ਹਾਂ ਨੂੰ ਉਸ ਦਾ ਖਰਚਾ ਦਿੱਤਾ ਜਾਏਗਾ ਉਨ੍ਹਾਂ ਕਿਹਾ ਕਿ ਕੰਟਰੈਕਟ ਵਿਚ ਸਾਫ ਸਾਫ ਲਿਖਿਆ ਹੈ ਕਿ ਬੱਸਾਂ ਚੱਲਣ ਤੋਂ ਬਾਅਦ ਜਿੰਨੇ ਕਿਲੋਮੀਟਰ ਹੋਣਗੇ ਉਸ ਹਿਸਾਬ ਨਾਲ ਉਨ੍ਹਾਂ ਨੂੰ ਪੈਸੇ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ ਉਸ ਹਿਸਾਬ ਨਾਲ ਉਨ੍ਹਾਂ ਨੇ ਮਾਪਿਆਂ ਤੋਂ 70 ਫ਼ੀਸਦੀ ਟਿਊਸ਼ਨ ਫੀਸ ਲਈ ਹੈ ਨਾ ਕਿ ਟਰਾਂਸਪੋਰਟ ਖਰਚਾ ਇਸ ਲਈ ਉਹ ਖਲੋਤੀਆਂ ਗੱਡੀਆਂ ਦਾ ਖਰਚਾ ਡਰਾਈਵਰਾਂ ਨੂੰ ਨਹੀਂ ਦੇ ਸਕਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੰਨੀਆਂ ਵੀ ਬੱਸਾਂ ਉਨ੍ਹਾਂ ਦੀ ਅਕੈਡਮੀ ਵਿੱਚ ਲੱਗੀਆਂ ਹੋਈਆਂ ਹਨ ਉਨ੍ਹਾਂ ਦਾ ਕੰਟਰੈਕਟ 4 ਸਾਲ ਦਾ ਸੀ ਜੋ ਖਤਮ ਹੋ ਚੁੱਕਾ ਹੈ ਪਰ ਅਸੀਂ ਕਿਹਾ ਕਿ ਇਹ ਟਰਾਂਸਪੋਰਟਰ ਸਾਡੇ ਨਾਲ ਬੈਠ ਕੇ ਦੁਬਾਰਾ ਕੰਟਰੈਕਟ ਕਰ ਸਕਦੇ ਹਨ ਕਿਸੇ ਦੀ ਕੋਈ ਵੀ ਬੱਸ ਬੰਦ ਨਹੀਂ ਕੀਤੀ ਜਾ ਰਹੀ