ਸਰਕਾਰਾਂ ਵਲੋਂ ਚਾਹੇ ਬੇਟੀ ਬਚਾਓ ਬੇਟੀ ਪੜਾਓ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਬਾਵਜੂਦ ਅਕਸਰ ਹੀ ਹਰ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਘਰ ਪਹਿਲੇ ਬੱਚਾ ਬੇਟਾ ਹੋਵੇ ਅਤੇ ਅਤੇ ਹਰ ਕੋਈ ਧੀ ਦੇ ਜਨਮ ਤੋਂ ਵੱਧ ਪੁੱਤ ਦੇ ਜਨਮ ਦੀ ਖੁਸ਼ੀ ਵੀ ਮਨਾਉਂਦੇ ਹਨ ਅਤੇ ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਇਕ ਪਰਿਵਾਰ ਵਲੋਂ ਇਸ ਰਵਾਇਤ ਦੇ ਉਲਟ ਪਹਿਲੇ ਬੱਚੇ ਬੇਟੀ ਦੇ ਜਨਮ ਤੇ ਇਕ ਵੱਖ ਢੰਗ ਨਾਲ ਆਪਣੀ ਧੀ ਦਾ ਸਵਾਗਤ ਕੀਤਾ , ਪਰਿਵਾਰ ਵਲੋਂ ਧੀ ਦੀ ਖੁਸ਼ੀ ਇਸ ਤਰ੍ਹਾਂ ਮਨਾਈ ਜੋ ਕਿ ਇਕ ਮਿਸਾਲ ਬਣ ਗਈ |ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਰਹਿਣ ਵਾਲੇ ਸੁਖਦੇਵ ਸਿੰਘ ਘਰ ਕੁਝ ਦਿਨ ਪਹਿਲਾਂ ਧੀ ਦਾ ਜਨਮ ਹੋਇਆ ਅਤੇ ਜਦ ਮਾਂ ਅਤੇ ਧੀ ਨੂੰ ਅੱਜ ਨਿਜੀ ਹਸਪਤਾਲ ਤੋਂ ਛੁਟੀ ਮਿਲੀ ਤਾ ਪਰਿਵਾਰ ਵਲੋਂ ਧੀ ਦੇ ਜਨਮ ਦੀ ਖੁਸ਼ੀ ਇਕ ਵੱਖ ਮਿਸਾਲ ਪੇਸ਼ ਕੀਤੀ ਪਰਿਵਾਰ ਵਲੋਂ ਬੱਚੀ ਨੂੰ ਹਸਪਤਾਲ ਤੋਂ ਜਿਸ ਗੱਡੀ ਚ ਘਰ ਲਿਜਾਇਆ ਗਿਆ ਉਸ ਗੱਡੀ ਦਾ ਵਿਸ਼ੇਸ ਤੌਰ ਤੇ ਸ਼ਿੰਗਾਰ ਕੀਤਾ ਗਿਆ ਅਤੇ ਪੁੱਤ ਤੋਂ ਵੱਧ ਧੀ ਹੋਣ ਦੀ ਖੁਸ਼ੀ ਪਰਿਵਾਰ ਵਲੋਂ ਮਨਾਈ ਗਈ , ਅਤੇ ਨਵਜਨਮੀ ਧੀ ਦਾ ਸਵਾਗਤ ਬੈਂਡ ਵੱਜਿਆ ਨਾਲ ਕੀਤਾ ਗਿਆ ਪਿਤਾ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਉਸ ਲਈ ਇਕ ਬਹੁਤ ਵੱਡਾ ਦਿਨ ਹੈ ਕਿਉਕਿ ਉਸ ਦੇ ਘਰ ਲਕਸ਼ਮੀ ਮਾਂ ਨੇ ਜਨਮ ਲਿਆ ਹੈ ਅਤੇ ਉਥੇ ਹੀ ਉਹਨਾਂ ਦੱਸਿਆ ਕਿ ਉਹਨਾਂ ਦਾ ਪਹਿਲਾ ਬੱਚਾ ਹੈ ਅਤੇ ਉਹ ਇਸੇ ਹੀ ਤਰ੍ਹਾਂ ਆਪਣੀ ਧੀ ਦੀ ਲੋਹੜੀ ਵੀ ਮਨਾਉਣਗੇ |
ਧੀ ਦੇ ਜਨਮ ਤੇ ਵੱਖ ਮਿਸਾਲ ਪੇਸ਼ ਕਰਦੇ ਪਰਿਵਾਰ ਵਲੋਂ ਬੈਂਡ ਵਾਜਿਆ ਅਤੇ ਖੁਸ਼ੀ ਮਨਾ ਬੱਚੀ ਦਾ ਘਰ ਚ ਸਵਾਗਤ ਕੀਤਾ ਗਿਆ ਅਤੇ ਪਰਿਵਾਰ ਚ ਰਿਸ਼ਤੇਦਾਰਾਂ ਨੂੰ ਬੁਲਾ ਕੇ ਖੁਸ਼ੀ ਮਨਾਈ ਗਈ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਧੀ ਅਤੇ ਪੁੱਤ ਚ ਕੋਈ ਫਰਕ ਨਹੀਂ ਕਰਦੇ ਅਤੇ ਉਹਨਾਂ ਲਈ ਉਹਨਾਂ ਦੀ ਧੀ ਪੁੱਤਾਂ ਨਾਲੋਂ ਵੱਧ ਕੇ ਹੈ ਅਤੇ ਅੱਜ ਉਹਨਾਂ ਹੋਰਨਾਂ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਧੀਆਂ ਨੂੰ ਵੀ ਪੁੱਤਾਂ ਵਾਲਾ ਪਿਆਰ ਦੇਣਾ ਚਾਹੀਦਾ ਹੈ ਅਤੇ ਅੱਜ ਦੇ ਸਮੇਂ ਚ ਲੜਕੀ ਲੜਕੇ ਨਾਲੋਂ ਕਿਸੇ ਵੀ ਖੇਤਰ ਚ ਪਿੱਛੇ ਨਹੀਂ ਹੈ |