ਪੰਜਾਬ ਸਰਕਾਰ ਵਲੋਂ ਸ਼ਹਿਰਾਂ ਵਿੱਚ ਉੱਚ ਪੱਧਰੀ ਵਿਕਾਸ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ ਲੇਕਿਨ ਕੈਬਨਿਟ ਮੰਤਰੀ ਅਰੁਣਾ ਚੋਧਰੀ ਦੇ ਹਲਕਾ ਦੀਨਾਨਗਰ ਵਿੱਚ ਪਿਛਲੇ 40 ਸਾਲਾਂ ਤੋਂ ਬੱਸ ਅੱਡੇ ਤੇ ਹਲਾਤ ਤਰਸ ਯੋਗ ਹਨ ਬਸ ਅੱਡੇ ਉਪਰ ਯਾਤਰੀਆਂ ਲਈ ਕੋਈ ਸੁੱਖ ਸੁਵਿਧਾਵਾਂ ਨਹੀਂ ਹਨ ਜਿਸ ਕਰਕੇ ਸ਼ਹਿਰ ਵਾਸੀਆਂ ਅਤੇ ਬਾਹਰ ਤੋਂ ਆਏ ਯਾਤਰੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀ ਵੀ ਫੰਡ ਨਾ ਹੋਣ ਦਾ ਰੋਣਾ ਰੋ ਰਹੇ ਹਨ ਕਿਹਾ ਕਿ ਲੰਬੇ ਸਮੇਂ ਤੋਂ ਕੋਈ ਫ਼ੰਡ ਨਹੀਂ ਆਇਆ ਜਿਸ ਕਾਰਨ ਬੱਸ ਅੱਡੇ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ
ਇਸ ਸਬੰਧੀ ਜਦੋ ਬੱਸ ਅੱਡੇ ਤੇ ਰਹਿੰਦੇ ਲੋਕਾਂ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਪਿਛਲੇ 40 ਸਾਲਾਂ ਤੋਂ ਦੀਨਾਨਗਰ ਬੱਸ ਅੱਡੇ ਦੇ ਹਾਲਾਤ ਬੁਰੇ ਹੀ ਬਣੇ ਹੋਏ ਹਨ ਕੈਬਨਿਟ ਮੰਤਰੀ ਅਰੁਣਾ ਚੋਧਰੀ 3 ਵਾਰ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੀ ਹੈ ਅਤੇ ਇਸ ਵਾਰ ਮਜੂਦਾ ਕੈਬਨਿਟ ਮੰਤਰੀ ਹਨ ਲੇਕਿਨ ਫਿਰ ਵੀ ਇਸ ਬੱਸ ਅੱਡੇ ਦੇ ਹਾਲਾਤ ਨਹੀਂ ਸੁਧਰੇ ਉਹਨਾਂ ਦਸਿਆ ਕਿ ਬੱਸ ਅੱਡੇ ਵਿਚ ਯਾਤਰੀਆਂ ਲਈ ਕੋਈ ਸੁੱਖ ਸਹੂਲਤਾਂ ਨਹੀਂ ਹਨ ਯਾਤਰੀਆਂ ਲਈ ਕੋਈ ਸ਼ੈਡ ਨਹੀਂ ਬਣੀ ਹੋਈ ਅਤੇ ਨਾਂ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਯਾਤਰੀਆਂ ਲਈ ਸਹੀ ਬਾਥਰੂਮ ਨਹੀਂ ਹਨ ਬੱਸ ਅੱਡੇ ਵਿੱਚ ਅਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਉਹਨਾ ਕਿਹਾ ਕਿ ਕਈ ਵਾਰ ਵਿਧਾਇਕ ਨੂੰ ਕਹਿਣ ਦੇ ਬਾਵਜੂਦ ਵੀ ਇਸ ਬੱਸ ਅੱਡੇ ਦੇ ਹਾਲਾਤ ਨਹੀਂ ਸੁਧਰੇ ਇਸ ਲਈ ਉਹਨਾਂ ਦੀ ਮੰਗ ਹੈ ਇਸ ਵੱਲ ਜਲਦ ਧਿਆਨ ਦਿੱਤਾ ਜਾਵੇ ਅਤੇ ਬੱਸ ਅੱਡੇ ਦਾ ਸੁਧਾਰ ਕੀਤਾ ਜਾਵੇ ਜਦੋ ਦੀਨਾਨਗਰ ਨਗਰ ਕੌਂਸਲ ਦੇ ਅਧਿਕਾਰੀਆਂ ਜਤਿੰਦਰ ਮਹਾਜਨ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿ ਬੱਸ ਸਟੈਂਡ ਵਿੱਚ ਯਾਤਰੀਆਂ ਲਈ ਛੈਡ ਨਹੀਂ ਹੈ ਅਤੇ ਬਾਥਰੂਮ ਬਣਾਏ ਗਏ ਹਨ ਜੋ ਦੁਕਾਨਦਾਰ ਵਰਤ ਦੇ ਹਨ ਪਰ ਕਾਫੀ ਸਮੇਂ ਤੋਂ ਫੰਡ ਨਾਂ ਆਉਣ ਕਾਰਨ ਬੱਸ ਅੱਡੇ ਦਾ ਸੁਧਾਰ ਨਹੀਂ ਹੋ ਸਕਿਆ ਫ਼ੰਡ ਆਉਣ ਤੇ ਸੁਧਾਰ ਜਰੂਰ ਕੀਤਾ ਜਾਵੇਗਾ