ਕਿਸਾਨੀ ਅੰਦੋਲਨ ਦੋਰਾਨ ਸ਼ਹੀਦ ਹੋਏ 60 ਕਿਸਾਨਾ ਨੁੰ ਕੇੰਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ

0
219

ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋ ਅੱਜ ਤਰਨ ਤਾਰਨ ਚੋੰਕ ਚਾਰ ਖੰਭਾ ਤੋ ਲੈ ਕੇ ਬੋਹੜੀ ਚੋੰਕ ਤੱਕ ਦਿੱਲੀ ਚ ਕੇੰਦਰ ਸਰਕਾਰ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦੋਰਾਨ ਸ਼ਹੀਦ ਹੋਏ 60 ਕਿਸਾਨਾ ਨੁੰ ਸ਼ਰਧਾਂਜਲੀ ਦਿੰਦੇ ਹੋਏ ਕੇੰਡਲ ਮਾਰਚ ਕੱਡਿਆ ਗਿਆ।ਜਿਸਦੀ ਅਗਵਾਈ ਜਿਲਾ ਤਰਨ ਤਾਰਨ ਦੇ ਮੀਤ ਪ੍ਰਧਾਨ ਕੰਵਰਜੀਤ ਚੀਮਾ ਦੀ ਅਗਵਾਈ ਹੇਠ ਹੋਈ।ਇਸ ਮੋਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਿਲਾ ਜਨਰਲ ਸੱਕਤਰ ਵਿਸ਼ੇਸ਼ ਤੋਰ ਤੇ ਪਹੁੰਚੇ।ਕੇੰਡਲ ਮਾਰਚ ਦੋਰਾਨ ਪੱਤਰਕਾਰਾ ਨੁੰ ਜਾਣਕਾਰੀ ਦਿੰਦਿਆ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਤੇ ਕੰਵਰਦੀਪ ਸਿੰਘ ਚੀਮਾ ਨੇ ਕਿਹਾ ਕਿ ਕੇੰਦਰ ਦੀ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵਈਆ ਤੇ ਕਿਸਾਨਾ ਦੇ ਨਾਲ ਚੱਲ ਰਹੇ 3 ਕਾਲੇ ਕਾਨੁੰਨਾ ਲੈ ਲੇ ਵਿਵਾਦ ਨੁੰ ਲੈ ਕੇ ਰੋਜਾਨਾ ਸਾਡੇ ਕਿਸਾਨਾ ਭਰਾਵਾ ਦੀਆ ਕਿਸੇ ਨਾ ਕਿਸੇ ਕਾਰਨਾ ਕਰਕੇ ਅੰਦੋਲਨ ਦੋਰਾਨ ਸ਼ਹੀਦ ਹੋ ਰਹੇ ਹਨ ਪਰ ਮੋਦੀ ਸਰਕਾਰ ਨੁੰ ਇਹਨਾ ਕੁੱਝ ਹੋਣ ਦੇ ਬਾਵਜੁਦ ਵੀ ਕੋਈ ਫਰਕ ਨਹੀ ਪੈ ਰਿਹਾ ਜਿਸ ਤੋ ਸਾਫ ਜਾਹਿਰ ਹੋ ਰਿਹਾ ਹੈ ਕੇੰਦਰ ਦੀ ਭਾਜਪਾ ਦਾ ਅੰਤ ਬੁਰੀ ਤਰਾ ਹੋਣ ਨੁੰ ਤਿਆਰ ਪਿਆ ਹੈ।ਉਹਨਾ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁੰ ਚਾਹੀਦਾ ਹੈ ਹੈ ਕਿਸਾਨਾ ਦੀਆ ਉਹਨਾ ਦੀਆ ਮੰਗਾ ਮੰਨ ਕੇ ਕਾਲੇ ਕਾਨੁੰਨ ਰੱਦ ਕਰ ਦੇਵੇ ਤਾ ਜੋ ਕਿਸਾਨ ਆਪਣੇ ਘਰਾ ਨੁੰ ਤੇ ਖੇਤਾ ਵਿਚ ਆ ਕੇ ਆਪਣੇ ਕਾਰੋਬਾਰ ਕਰ ਸਕਣ।ਉਹਨਾ ਨੇ ਕਿਹਾ ਅਗਰ ਮੋਦੀ ਸਰਕਾਰ ਨੇ ਆਪਣਾ ਅੜੀਅਲ ਰਵਈਆ ਨਹੀ ਛੱਡਿਆ ਤਾ ਉਸਦਾ ਨਤੀਜਾ ਆਉਣ ਵਾਲੇ ਸਮੇ ਵਿਚ ਭਾਜਪਾ ਨੁੰ ਕਾਫੀ ਘਾਤਕ ਦੇਖਣਾ ਪੈ ਸਕਦਾ ਜਿਸਦੀ ਜਿੰਮੇਵਾਰ ਕੇਵਲ ਕੇੰਦਰ ਦੀ ਸਰਕਾਰ ਹੋਵੇਗੀ।