ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਕਿਸਾਨਾਂ ਨੇ ਪਟਿਆਲਾ ਜ਼ਿਲ੍ਹਾ ਦੇ ਸੰਭੁ ਟੋਲ ਪਲਾਜ਼ਾ ਤੇ ਲਗਾਇਆ ਜਾਮ ਕਿਸਾਨਾਂ ਨੇ ਆਖਿਆ ਕਿ ਜੋ ਕਰਨਾਲ ਵਿਖੇ ਹਰਿਆਣਾ ਦੀ ਸਰਕਾਰ ਦੀ ਤਰਫ ਤੋਂ ਪੁਲਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰ ਕਿਸਾਨਾਂ ਦੇ ਉੱਪਰ ਲਾਠੀਚਾਰਜ ਕਰਵਾਇਆ ਗਿਆ ਹੈ ਉਸ ਵਿੱਚ ਕਈ ਬਜ਼ੁਰਗ ਕਿਸਾਨ ਅਤੇ ਕਈ ਨੌਜਵਾਨ ਜ਼ਖ਼ਮੀ ਹੋਏ ਹਨ ਉਸ ਨੂੰ ਹੀ ਲੈ ਕੇ ਅੱਜ ਅਸੀਂ ਹਰ ਪੰਜਾਬ ਦੇ ਟੋਲ ਪਲਾਜ਼ਾ ਤੇ ਧਰਨੇ ਲਗਾ ਰਹੇ ਹਾਂ ਇਸ ਕਰਕੇ ਹੀ ਅਸੀਂ ਅੱਜ ਪਟਿਆਲਾ ਜ਼ਿਲ੍ਹਾ ਦੇ ਸੰਭੁ ਟੋਲ ਪਲਾਜ਼ਾ ਤੇ ਧਰਨਾ ਲਗਾਇਆ ਹੈ ਹਰਿਆਣਾ ਪੁਲਸ ਦੀ ਤਰਫ ਤੋਂ ਸਾਡੇ ਕਈ ਕਿਸਾਨ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦੀ ਰਿਹਾਈ ਦੇ ਲਈ ਅਸੀਂ ਅੱਜ ਸੰਘਰਸ਼ ਕਰ ਰਿਹਾ ਨਾਲ ਹੀ ਸੰਘਰਸ਼ ਕਰ ਰਹੇ ਕਿਸਾਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਦੇ ਸੰਯੁਕਤ ਕਿਸਾਨ ਮੋਰਚੇ ਦੀ ਤਰਫ ਤੋਂ ਸੱਦਾ ਆਵੇਗਾ ਉਸ ਹੇਠ ਨੀਤੀ ਬਣਾਈ ਜਾਵੇਗੀ ਤੇ ਵੱਡਾ ਸੰਘਰਸ਼ ਕੀਤਾ ਜਾਵੇਗਾ
ਇਸ ਮੌਕੇ ਤੇ ਗੱਲਬਾਤ ਦੌਰਾਨ ਸੁਖਵਿੰਦਰ ਸਿੰਘ ਜਲਵੇੜਾ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਆਗੂ ਨੇ ਆਖਿਆ ਕਿ ਜਦੋਂ ਕਰਨਾਲ ਵਿਖੇ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਬੀਜੇਪੀ ਆਗੂਆਂ ਦਾ ਵਿਰੋਧ ਕਰ ਰਹੇ ਸਨ ਉਨ੍ਹਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ ਹੈ ਉਸ ਵਿੱਚ ਕਈ ਕਿਸਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਬਜ਼ੁਰਗ ਵੀ ਸ਼ਾਮਿਲ ਸਨ ਅਤੇ ਕਈ ਕਿਸਾਨਾਂ ਨੂੰ ਹਰਿਆਣਾ ਪੁਲਸ ਨੇ ਸਰਕਾਰ ਦੇ ਕਹਿਣ ਤੇ ਹਿਰਾਸਤ ਦੇ ਵਿੱਚ ਲਿਆ ਹੈ ਇਸ ਕਰਕੇ ਹੀ ਅੱਜ ਹਰ ਪੰਜਾਬ ਦੇ ਟੋਲ ਪਲਾਜ਼ਾ ਦੇ ਉਪਰ ਸੰਯੁਕਤ ਮੋਰਚੇ ਦੇ ਸੱਦੇ ਹੇਠ ਧਰਨੇ ਲਗਾਏ ਜਾ ਰਹੇ ਹਨ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਗ੍ਰਿਫਤਾਰ ਕੀਤੇ ਗਏ ਕਿਸਾਨ ਰਿਹਾਅ ਕੀਤੇ ਜਾਣ ਅਤੇ ਜੋ ਬੀਜੇਪੀ ਸਰਕਾਰ ਦਵਾਰਾ 3 ਕਾਲੇ ਕਾਨੂੰਨ ਲਿਆਏ ਗਏ ਹਨ ਉਹ ਰੱਦ ਕੀਤੇ ਜਾਣ