ਕਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਵਰਗ ਅਤੇ ਸਿਹਤ ਵਿਭਾਗ ਹੋਇਆ ਇਕਜੁਟ ਵਪਾਰੀ ਕਰੋਨਾ ਵੈਕਸੀਨ ਪ੍ਰਤੀ ਸਿਹਤ ਵਿਭਾਗ ਦੀ ਮੁਹਿੰਮ ਦਾ ਕਰਨ ਸਹਿਯੋਗ:- ਮਰਵਾਹਾ

0
113

ਕਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਵਰਗ ਅਤੇ ਸਿਹਤ ਵਿਭਾਗ ਹੋਇਆ ਇਕਜੁਟਵਪਾਰੀ ਕਰੋਨਾ ਵੈਕਸੀਨ ਪ੍ਰਤੀ ਸਿਹਤ ਵਿਭਾਗ ਦੀ ਮੁਹਿੰਮ ਦਾ ਕਰਨ ਸਹਿਯੋਗ:- ਮਰਵਾਹਾ ਕਰੋਨਾ ਮਹਾਮਾਰੀ ਦੇ ਖਾਤਮੇ ਅਤੇ ਲੌਕਾ ਦੀ ਸਿਹਤ ਪ੍ਰਤੀ ਸੁਚੇਤਤਾ ਦਿਖਾਉਂਦੇ ਸਿਹਤ ਵਿਭਾਗ ਹੋਇਆ ਸਤਰਕ ਸਿਵਲ ਸਰਜਨ ਅੰਮ੍ਰਿਤਸਰ ਨੇ ਕੀਤੀ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਨਾਲ ਅਹਿਮ ਮੀਟਿੰਗ ਸਾਰੇ ਹੀ ਵਾਪਰਿਆ ਅਤੇ ਉਹਨਾ ਦੀਆ ਮੰਡੀਆਂ ਵਿਖੇ ਕਰੋਨਾ ਵੈਕਸੀਨ ਲਗਵਾਉਣ ਲਈ ਕੈਪ ਲਗਾਉਣ ਦੀ ਕੀਤੀ ਗੁਜਾਰਿਸ਼

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ਾਂ ਦੇ ਕੀਤਾ ਜਾ ਰਿਹਾ ਉਪਰਾਲਾ

ਅੰਮ੍ਰਿਤਸਰ:- ਕਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾ ਤੇ ਸਿਵਲ ਸਰਜਨ ਅੰਮ੍ਰਿਤਸਰ ਵਲੌ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਦੇ ਸਹਿਯੋਗ ਅਤੇ ਹੋਰ ਮੰਡੀਆਂ ਦੇ ਵਪਾਰੀਆਂ ਨਾਲ ਮੀਟਿੰਗ ਕਰ ਉਹਨਾ ਨੂੰ ਕਰੋਨਾ ਪ੍ਰਤੀ ਸੁਚੇਤ ਕਰਦਿਆਂ ਕਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕਰਦਿਆ ਆਪਣੇ ਆਪਣੇ ਇਲਾਕਿਆਂ ਵਿਚ ਕਰੋਨਾ ਵੈਕਸੀਨ ਕੈਪ ਲਗਾਉਣ ਪ੍ਰਤੀ ਸੁਝਾਵ ਮੰਗੇ ਗਏ । ਜਿਸ ਦੇ ਚਲਦੇ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਮੈਬਰਾਂ ਵਲੌ ਕਰੋਨਾ ਮਹਾਮਾਰੀ ਦੇ ਖਾਤਮੇ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣਦਿਆ ਆਪਣੇ ਆਪਣੇ ਇਲਾਕੇ ਵਿਚ ਵਾਪਰਿਆ , ਮਜਦੂਰਾ ਅਤੇ ਦੁੱਕਾਨਦਾਰਾ ਨੂੰ ਕਰੋਨਾ ਵੈਕਸੀਨ ਦੀ ਡੋਜ ਲਗਵਾਉਣ ਲਈ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੈਪ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਗਲਬਾਤ ਕਰਦਿਆਂ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਪ੍ਰਧਾਨ ਸ ਰਜਿੰਦਰ ਸਿੰਘ ਮਰਵਾਹਾ ਅਤੇ ਜਿਲਾ ਪ੍ਰਧਾਨ ਚਰਨਜੀਤ ਸਿੰਘ ਪੂੰਜੀ ਅਥੇ ਮੀਤ ਪ੍ਰਧਾਨ ਹਰਪਾਲ ਸਿੰਘ ਆਹਲੂਵਾਲੀਆ ਨੇ ਦਸਿਆ ਕਿ ਕਲ ਮਿਤੀ 15 ਅਪ੍ਰੈਲ ਨੂੰ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦਾ ਵਫਦ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮਿਲਿਆ ਸੀ ਜਿਸ ਸੰਬਧੀ ਗਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਕਿ ਜਿਸ ਵੀ ਵਪਾਰਕ ਮੰਡੀਆਂ ਦੇ ਵਪਾਰੀਆਂ ਵਲੌ ਪ੍ਰਸ਼ਾਸ਼ਨ ਦੇ ਤਾਲਮੇਲ ਨਾਲ ਕਰੋਨਾ ਵੈਕਸੀਨ ਲਗਵਾਈ ਜਾਵੇਗੀ ਉਸ ਮੰਡੀ ਵਿਚ ਲਾਕਡਾਉਨ ਨਹੀ ਲਗਾਇਆ ਜਾਵੇਗਾ।ਜਿਸ ਦੇ ਚਲਦੇ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਆਗੂਆ ਵਲੌ ਅਜ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਦੇ ਨਾਲ ਮੀਟਿੰਗ ਕਰਦਿਆਂ ਆਪਣੇ ਆਪਣੇ ਬਜਾਰਾ ਅਤੇ ਮੰਡੀਆਂ ਵਿਚ ਕਰੋਨਾ ਵੈਕਸੀਨ ਦਾ ਕੈਪ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਇਸ ਤੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੌ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਡਿਉਟੀ ਲਗਾਈ ਗਈ ਹੈ ਕਿ ਉਹ ਇਹਨਾ ਵਪਾਰੀਆਂ ਦੀਆ ਮੰਡੀਆਂ ਵਿਚ ਜਾ ਕੇ ਕਰੋਨਾ ਵੈਕਸੀਨ ਦਾ ਕੈਪ ਲਗਾ ਵਧ ਤੋ ਵਧ ਲੌਕਾ ਨੂੰ ਕਰੋਨਾ ਵੈਕਸੀਨ ਲਗਾਉਣ ਤਾ ਜੌ ਆਉਣ ਵਾਲੇ ਸਮੇ ਵਿਚ ਵਪਾਰੀ ਵਰਗ ਨੂੰ ਕਰੋਨਾ ਮਹਾਮਾਰੀ ਦੇ ਚਲਦਿਆਂ ਕਿਸੇ ਵੀ ਤਰਾ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਮੇਵਾਰੀ ਸਮਝਦਿਆਂ ਪ੍ਰਸ਼ਾਸ਼ਨ ਦੀ ਹਿਦਾਇਤਾ ਅਨੁਸਾਰ ਕਰੋਨਾ ਵੈਕਸੀਨ ਦੀ ਮੁਹਿੰਮ ਵਿਚ ਆਪਣੇ ਯੋਗਦਾਨ ਪਾਉਂਦੀਆਂ ਖੁਦ ਕਰੋਨਾ ਵੈਕਸੀਨ ਲਗਵਾਉਣ ਅਤੇ ਲੌਕਾ ਨੂੰ ਇਸ ਪ੍ਰਤੀ ਸੁਚੇਤ ਕਰਨ।

ਇਸ ਮੌਕੇ ਗਲਬਾਤ ਕਰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਦਸਿਆ ਕਿ ਅਜ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਵਪਾਰੀ ਸਾਡੇ ਪਾਸ ਪਹੁੰਚੇ ਹਨ ਅਤੇ ਉਹਨਾ ਨਾਲ ਮੀਟਿੰਗ ਕਰਨ ਉਪਰੰਤ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿ ਅਸੀ ਇਕ ਹਫਤਾ ਪੂਰਾ ਇਹਨਾ ਵਪਾਰੀਆਂ ਦੇ ਬਜਾਰਾ, ਮੰਡੀਆਂ ਵਿਚ ਕੈਪ ਲਗਾ ਸਾਰੇ ਹੀ ਵਪਾਰੀਆਂ,ਦੁਕਾਨਦਾਰਾਂ, ਮਜਦੂਰਾ ਨੂੰ ਕਰੋਨਾ ਵੈਕਸੀਨ ਲਗਾਉਣ ਜਾ ਰਹੇ ਹਾ ਤਾ ਜੋ ਆਉਣ ਵਾਲੇ ਸਮੇ ਵਿਚ ਵਪਾਰੀ ਵਰਗ ਅਤੇ ਉਥੇ ਕੰਮ ਕਰਨ ਵਾਲੇ ਸਾਰੇ ਹੀ ਲੌਕ ਕਰੋਨਾ ਵਰਗੀ ਮਹਾਮਾਰੀ ਤੋ ਬਚੇ ਰਹਿ ਸਕਣ।ਕਰੋਨਾ ਵੈਕਸੀਨ ਨੂੰ ਲੈ ਕੇ ਲੌਕਾ ਵਿਚ ਫੈਲਿਆ ਅਫਵਾਹਾਂ ਬਾਰੇ ਉਹਨਾ ਕਿਹਾ ਕਿ ਲੌਕ ਵਹਿਮਾਂ ਭਰਮਾਂ ਅਤੇ ਸ਼ੌਸ਼ਲ ਮੀਡੀਆ ਦੇ ਕੁੜਪ੍ਰਚਾਰ ਤੌ ਬਚਣ ਅਤੇ ਸਮਾਜ ਅਤੇ ਪਰਿਵਾਰ ਪ੍ਰਤੀ ਆਪਣਾ ਫਰਜ ਨਿਭਾਉਣਦਿਆ ਕਰੋਨਾ ਦੀ ਵੈਕਸੀਨ ਲੈਣ ਤਾ ਹੀ ਅਸੀ ਆਪਣੇ ਪਰਿਵਾਰ ਅਤੇ ਸਮਾਜ ਨੂੰ ਕਰੋਨਾ ਤੌ ਸੁਰੱਖਿਤ ਰਖ ਸਕਦੇ ਹਾਂ।

ਇਸ ਮੌਕੇ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਪ੍ਰਧਾਨ ਸ ਰਜਿੰਦਰ ਸਿੰਘ ਮਰਵਾਹਾ, ਜਿਲਾ ਪ੍ਰਧਾਨ ਚਰਨਜੀਤ ਸਿੰਘ ਪੂੰਜੀ ਮੀਤ ਪ੍ਰਧਾਨ ਹਰਪਾਲ ਸਿੰਘ ਆਹਲੂਵਾਲੀਆ, ਦਾਣਾ ਮੰਡੀ ਭਗਤਾ ਵਾਲਾ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ, ਜਤਿੰਦਰ ਖੁਰਾਣਾ ਜਰਨਲ ਸੈਕਟਰੀ ਸਬਜੀ ਮੰਡੀ, ਚਰਨਜੀਤ ਬਤਰਾ ਪ੍ਰਧਾਨ ਸਬਜੀ ਮੰਡੀ ਵਲਾ, ਸਤਿੰਦਰ ਸਿੰਘ ਰੂਬੀ ਮੀਤ ਪ੍ਰਧਾਨ ਵਪਾਰ ਐਸ਼ੌਸਿਏਸਨ ਜਹਾਜ ਗੜ , ਨਵਲ ਕੁਮਾਰ ਪ੍ਰਧਾਨ ਕਰਿਆਨਾ ਮਰਚੇਟ, ਦਰਸ਼ਨ ਸਿੰਘ ਗੌਰਿਇਆ ਪ੍ਰਧਾਨ ਫੋਕਲ ਪੁਆਇੰਟ ਐਸ਼ੌਸਿਏਸਨ, ਐਮ ਐਮ ਗੋਇਲ ਪ੍ਰਧਾਨ ਮਜੀਠ ਮੰਡੀ, ਅਤੁਲ ਕੁਮਾਰ ਪ੍ਰਧਾਨ ਦਾਲ ਮੰਡੀ, ਸੁਖਵਿੰਦਰ ਸਿੰਘ ਧੰਜਲ ਪ੍ਰਧਾਨ ਏ ਬਲਾਕ ਰਣਜੀਤ ਐਵੀਨਿਊ, ਬੁਟਾ ਰਾਮ ਪ੍ਰਧਨ ਕਰਿਆਨਾ ਮਰਚੇਟ, ਅਮਰਦੀਪ ਸਿੰਘ ਬਾਵਾ, ਪ੍ਰਦੀਪ ਗੁਪਤਾ,ਸੁਰੇਸ਼ ਕੁਮਾਰ ਸ਼ਸ਼ੀ,ਮਦਨ ਮੌਹਨ ਸਪਰਾ,ਮਨਦੀਪ ਸਿੰਘ, ਆਦਿ ਮੌਜੂਦ ਸਨ।