Site icon Live Bharat

ਐਨ ਐਚ ਆਰ ਐਮ ਕਾਮਿਆਂ ਵੱਲੋਂ ਨੋਕਰੀ ਤੇ ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੀਤਾ ਗਿਆ ਧਰਨਾ ਪ੍ਰਦਰਸ਼ਨ

, ਦੇਸ਼ ਵਿੱਚ ਇੱਕ ਪਾਸੇ ਕਰੋਨਾ ਮਹਾਂਮਾਰੀ ਦਾ ਸੰਕਟ ਚੱਲ ਰਿਹਾ ਹੈ ਉਥੇ ਦੂਜੇ ਪਾਸੇ ਐਨ ਐਚ ਆਰ ਐਮ ਕਾਮਿਆਂ ਵੱਲੋਂ ਨੋਕਰੀ ਤੇ ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿੱਚ ਹੜਤਾਲ ਤੇ ਜਾਂਦਿਆਂ ਸਾਰਾ ਕੰਮ ਕਾਰ ਠੱਪ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਹਸਪਤਾਲਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਇਆ ਇਸੇ ਦੇ ਚੱਲਦਿਆਂ ਤਰਨਤਾਰਨ ਸਿਵਲ ਸਰਜਨ ਦਫ਼ਤਰ ਦੇ ਬਾਹਰ ਐਨ ਐਚ ਆਰ ਐਮ ਕਾਮਿਆਂ ਵੱਲੋਂ ਹੜਤਾਲ ਕਰਦਿਆਂ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਗੱਲ ਕਰਦਿਆਂ ਐਨ ਐਚ ਆਰ ਐਮ ਕਾਮਿਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਨੋਕਰੀ ਤੇ ਪੱਕਿਆਂ ਕਰਨ ਦੀ ਮੰਗ ਕਰ ਰਹੇ ਹਨ ਲੇਕਿਨ ਪੰਜਾਬ ਸਰਕਾਰ ਵੱਲੋਂ ਲਾਰੇ ਲਗਾ ਕੇ ਟਾਇਮ ਪਾਸ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਆਪਣੀ ਹੜਤਾਲ ਜਾਰੀ ਰੱਖਣਗੇ

Exit mobile version