ਐਨ ਆਰ ਆਈ ਕੁੜੀ ਤੇ ਹੋਇਆ ਧੋਖਾਧੜੀ ਕਰਨ ਦਾ ਮਾਮਲਾ ਦਰਜ

0
268

ਐਨ ਆਰ ਆਈ ਦੇ ਵਿਆਹਾਂ ਨੂੰ ਲੇਕੇ ਅਕਸਰ ਹੀ ਤੁਸੀਂ ਵਿਆਹ ਕਰਾਕੇ ਛੱਡ ਦੇਣਾਂ ਯਾ ਧੋਖਾਧੜੀ ਕਰਨਾ ਆਮ ਹੀ ਸੁਣਿਆ ਹੋਵੇਗਾ ਪਰ ਜਿਲ੍ਹਾ ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਵਿਦੇਸ਼ ਵਿੱਚ ਰਹਿੰਦੇ ਵਿਆਹੁਤਾ ਜੋੜੇ ਵਿਚੋਂ ਔਰਤ ਨੇ ਆਪਣੇ ਪਤੀ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਜਿਸ ਤੋਂ ਬਾਅਦ ਲੜਕੇ ਵਾਲਿਆਂ ਵੱਲੋਂ ਲੜਕੀ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਇਥੇ ਹੀ ਬੱਸ ਨਹੀਂ ਅੱਗੋਂ ਪੁਲਿਸ ਵੱਲੋਂ ਵੀ ਬਿਨਾਂ ਜਾਂਚ ਪੜਤਾਲ ਕੀਤੇ ਅਤੇ ਲੜਕੀ ਪਰਿਵਾਰ ਦਾ ਬਿਨਾਂ ਪੱਖ ਜਾਣੇ ਮਾਮਲਾ ਦਰਜ ਕਰ ਦਿੱਤਾ ਗਿਆ।

ਹੁਣ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਦਰਾਸਲ ਇਹ ਮਾਮਲਾ ਹੈ। ਫਿਰੋਜ਼ਪੁਰ ਦੇ ਪਿੰਡ ਰੋਡੇ ਵਾਲਾ ਦਾ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਰਮਜੀਤ ਕੌਰ ਜੋ ਕਨੇਡਾ ਵਿਖੇ ਰਹਿ ਰਹੀ ਹੈ ਅਤੇ ਉਸਦਾ ਵਿਆਹ ਜਸਕਰਨ ਸਿੰਘ ਪੁੱਤਰ ਗੁਰਬਿੰਦਰ ਸਿੰਘ ਵਾਸੀ ਪਿੰਡ ਭਾਵੜਾ ਆਜਮ ਥਾਣਾ ਮਮਦੋਟ ਨਾਲ ਹੋਇਆ ਸੀ ਸਾਲ ਬਾਅਦ ਹੀ ਜਸਕਰਨ ਸਿੰਘ ਵੀ ਕਨੇਡਾ ਚਲਾ ਗਿਆ ਪਰ ਉਹ ਉਥੇ ਜਾਕੇ ਨਸ਼ਾ ਕਰਨ ਲੱਗ ਗਿਆ ਲੜਕੀ ਪਰਿਵਾਰ ਦਾ ਕਹਿਣਾ ਹੈ। ਕਿ ਲੜਕਾ ਪਹਿਲਾਂ ਤੋਂ ਹੀ ਨਸ਼ਾ ਕਰਨ ਦਾ ਆਦੀ ਸੀ ਪਰ ਇਹ ਸਭ ਉਨ੍ਹਾਂ ਕੋਲੋਂ ਲਕੋਇਆ ਗਿਆ ਜਿਸ ਦਾ ਖੁਲਾਸਾ ਕਨੇਡਾ ਵਿਖੇ ਹੋਇਆ ਜਿਥੋਂ ਲੜਕੀ ਵੱਲੋਂ ਆਪਣੇ ਸਹੁਰਾ ਪਰਿਵਾਰ ਨੂੰ ਲੜਕੇ ਅਤੇ ਕੁੱਝ ਨਸ਼ੇ ਦੀਆਂ ਫੋਟੋਆਂ ਵੀ ਭੇਜੀਆਂ ਗਈਆਂ ਪਰ ਉਨ੍ਹਾਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਤੋਂ ਬਾਅਦ ਲੜਕੀ ਕਰਮਜੀਤ ਕੌਰ ਵੱਲੋਂ ਤਲਾਕ ਦੀ ਪਟੀਸ਼ਨ ਪਾਈ ਗਈ ਜੋ ਗੱਲ ਸਹੁਰਾ ਪਰਿਵਾਰ ਨੂੰ ਹਜਮ ਨਹੀਂ ਹੋਈ। ਅਤੇ ਉਨ੍ਹਾਂ ਕਰਮਜੀਤ ਕੌਰ ਤੇ 35 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ ਜਦ ਕਿ ਉਹ ਕਨੇਡਾ ਵਿਖੇ ਹੈ। ਇਥੇ ਹੀ ਬੱਸ ਨਹੀਂ ਜੋ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਉਸ ਵਿੱਚ ਨਾ ਤਾਂ ਪੁਲਿਸ ਨੇ ਕਰਮਜੀਤ ਕੌਰ ਨਾਲ ਕੋਈ ਗੱਲਬਾਤ ਕਰ ਉਸ ਦਾ ਪੱਖ ਜਾਣਿਆ ਅਤੇ ਨਾ ਹੀ ਉਸ ਦੇ ਪਰਿਵਾਰ ਨਾਲ ਜਾਨੀ ਕਿ ਦੂਸਰੀ ਧਿਰ ਦਾ ਬਿਨਾਂ ਪੱਖ ਜਾਣੇ ਬੱਸ ਅੱਖਾਂ ਬੰਦ ਕਰ ਮਾਮਲਾ ਦਰਜ ਕਰ ਦਿੱਤਾ ਗਿਆ। ਜਿਸ ਨੂੰ ਲੇਕੇ ਲੜਕੀ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਪੁਲਿਸ ਵੱਲੋਂ ਉਨ੍ਹਾਂ ਤੇ 35 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਅਤੇ ਦੋਨਾਂ ਧਿਰਾਂ ਨੂੰ ਸਾਹਮਣੇ ਲਿਆ ਕੇ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ ਅਤੇ ਜੋ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇ ਉਸ ਤੇ ਪੁਲਿਸ ਆਪਣੀ ਬਣਦੀ ਕਨੂੰਨੀ ਕਾਰਵਾਈ ਕਰ ਸਕਦੀ ਹੈ।