ਆਰਡੀਨੈਂਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਿਕੌਦਾਂ ਵੱਲੋਂ ਖੋਲ੍ਹਿਆ ਮੋਰਚਾ

0
310

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਿਕੌਦਾਂ ਵੱਲੋਂ ਮੋਰਚਾ ਖੋਲ੍ਹਿਆ ਹੋਇਆ ਹੈ। ਜੋ ਅੱਜ 53 ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ 26-27 ਤਰੀਕ ਨੂੰ ਦਿੱਲੀ ਦੇ ਘਿਰਾਓ ਨੂੰ ਲੇਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪਿੰਡਾਂ ਵਿਚੋਂ ਗਰਾਹੀ ਕੀਤੀ ਜਾ ਰਹੀ ਤਾਂਕਿ ਅਗਰ ਉਨ੍ਹਾਂ ਨੂੰ ਆਪਣਾ ਸਘੰਰਸ਼ ਦਿੱਲੀ ਵਿੱਚ ਲੰਮੇ ਸਮੇਂ ਲਈ ਵੀ ਲੜਨਾ ਪਿਆ ਤਾਂ ਕਿਸਾਨਾਂ ਨੂੰ ਉਥੇ ਕਿਸੇ ਤਰ੍ਹਾਂ ਦੀ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਕਿਹਾ ਕਿ ਕੇਂਦਰ ਨਾਲ ਇਹ ਲੜਾਈ ਹੁਣ ਆਰ ਪਾਰ ਦੀ ਲੜਾਈ ਬਣ ਚੁੱਕੀ ਜੋ ਉਹ ਜਿੱਤ ਕੇ ਹੀ ਵਾਪਿਸ ਆਉਣਗੇ ਉਨ੍ਹਾਂ ਕਿਹਾ ਕਿ ਉਹ 25 ਤਰੀਕ ਇਥੋਂ ਚੱਲਣਗੇ ਅਤੇ 26 ਤਰੀਕ ਨੂੰ ਦਿੱਲੀ ਪਹੁੰਚ ਕੇ ਕੇਂਦਰ ਸਰਕਾਰ ਦੇ ਖਿਲਾਫ਼ ਮੋਰਚਾ ਖੋਲਣਗੇ। ਇਸ ਮੌਕੇ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਜਾਣ ਦੀ ਗੱਲ ਆਖੀ ਜਾ ਰਹੀ ਸੀ ਉਥੇ ਹੀ ਔਰਤਾਂ ਵੱਲੋਂ ਵੀ ਕਿਸਾਨਾਂ ਨਾਲ ਬਰਾਬਰ ਚੱਲਣ ਦੀ ਗੱਲ ਆਖੀ ਗਈ ਗੱਲਬਾਤ ਦੌਰਾਨ ਔਰਤਾਂ ਨੇ ਦੱਸਿਆ ਕਿ ਉਹ ਵੀ ਕਿਸਾਨਾਂ ਦੇ ਨਾਲ ਦਿੱਲੀ ਜਾ ਰਹੀਆਂ ਹਨ। ਅਤੇ ਜਦ ਤੱਕ ਸਰਕਾਰ ਇਹ ਆਰਡੀਨੈਂਸ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹ ਦਿੱਲੀ ਵਿੱਚ ਸਘੰਰਸ਼ ਕਰਨਗੇ ਅਤੇ ਆਰਡੀਨੈਂਸ ਰੱਦ ਕਰਾਕੇ ਹੀ ਉਹ ਵਾਪਿਸ ਆਉਣਗੇ।