ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵਲੋਂ ਅਕਾਲੀ ਦਲ ਦੇ ਵਰਕਰਾਂ ਸਮੇਤ ਐੱਸਐੱਸਜਪੀ ਦਫਤਰ ਦੇ ਬਾਹਰ ਮਾਰਿਆ ਗਿਆ ਧਰਨਾ ਮਾਮਲਾ ਵਿਧਾਇਕ ਦੇ ਸਾਥੀਆਂ ਵਲੋਂ ਅੰਗਰੇਜ਼ੀ ਸ਼ਰਾਬ ਦੀ ਸਮਗਲਿੰਗ ਨੂੰ ਲੈ ਕੇ ਮੰਗ ਪੱਤਰ ਦੇਣ ਦਾ
ਪਿਛਲੇ ਦਿਨੀ ਜੰਡਿਆਲਾ ਗੁਰੂ ਦੀ ਪੁਲੀਸ ਵੱਲੋਂ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਕਰੀਬੀ ਸਾਥੀ ਸਰਪ੍ਰੀਤ ਸਿੰਘ ਉਰਫ ਜੋਤੀ ਸੇਖੋਂ ਅਤੇ ਹਰਮਨ ਸ਼ੇਖੋਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਸੰਬੰਧੀ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਪ੍ਰੈਸ ਕਾਨਫਰੰਸ ਵਿਚ ਇਹ ਗੱਲ ਕਹਿ ਚੁਕੇ ਹਨ ਕਿ ਪੁਲੀਸ ਵਲੋਂ ਇਹ ਮਾਮਲਾ ਗ਼ਲਤ ਦਰਜ ਕੀਤਾ ਗਿਆ ਹੈ ਜਿਸਦੀ ਜਾਂਚ ਕਰਵਾਈ ਜਾਵੇਗੀ
ਪਰ ਅਕਾਲੀ ਦਲ ਵਲੋਂ ਇਸ ਗੰਭੀਰ ਮੁੱਦੇ ਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕੀਤੇ ਜਾਣ ਸੰਬੰਧੀ ਸਮੁੱਚੇ ਹਲਕੇ ਦੇ ਵਰਕਰਾਂ ਸਮੇਤ ਅੱਜ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਅੱਜ ਯੂਥ ਆਗੂ ਪਰਮਬੰਸ ਬੰਟੀ ਰੋਮਾਣਾ ਆਈ ਟੀ ਵਿੰਗ ਆਗੂ ਨਛੱਤਰ ਸਿੰਘ ਅਤੇ ਗੁਰਮੁਖ ਸਿੰਘ ਘੁਲਾ ਸਿਆਸੀ ਸਕੱਤਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਮੰਤਰੀ ਅਤੇ ਹੋਰ ਵਰਕਰ ਹਾਜ਼ਿਰ ਸਨ