ਸ਼ੂਗਰ ਮਿਲ ਪਨਿਆੜ ਦੇ ਹੋਏ ਆਮ ਇਜਲਾਸ ਵਿਚ ਕਿਸਾਨਾਂ ਨੂੰ ਜਬਰੀ ਪੁਲਿਸ ਵੱਲੋਂ ਬਾਹਰ ਕੱਢਣ ਦੇ ਰੋਸ ਵਜੋਂ ਕਿਸਾਨਾਂ ਨੇ

0
219

ਸਟੋਰੀ::- ਸ਼ੂਗਰ ਮਿਲ ਪਨਿਆੜ ਦੇ ਹੋਏ ਆਮ ਇਜਲਾਸ ਵਿਚ ਕਿਸਾਨਾਂ ਨੂੰ ਜਬਰੀ ਪੁਲਿਸ ਵੱਲੋਂ ਬਾਹਰ ਕੱਢਣ ਦੇ ਰੋਸ ਵਜੋਂ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ  

ਰਿਪੋਰਟਰ::- ਰੋਹਿਤ ਗੁਪਤਾ ਗੁਰਦਾਸਪੁਰ 9781109550

ਐਂਕਰ::- ਦੀਨਾਨਗਰ ਸ਼ੂਗਰ ਮਿੱਲ ਪਨਿਆੜ ਦੇ ਹੋਏ ਆਮ ਇਜਲਾਸ ਵਿਚ ਕਈ ਸ਼ੇਅਰਹੋਲਡਰ ਕਿਸਾਨਾਂ ਨੂੰ ਪੁਲਿਸ ਵੱਲੋਂ ਜ਼ਬਰੀ ਬਾਹਰ ਕੱਢਣ ਦੇ ਰੋਸ ਵਜੋਂ ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਨੇ ਇਜਲਾਸ ਵਿੱਚ ਹੀ ਨਾਹਰੇ ਬਾਜ਼ੀ ਕਰ ਇਸ ਇਜਲਾਸ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਮਿਲ ਦੀ ਮੈਨਜਮੈਂਟ ਨਾਲ ਰਲ ਕੇ ਪੁਲਿਸ ਨੇ ਉਹਨਾਂ ਨੂੰ ਧੱਕੇ ਮਾਰ ਕੇ ਇਜਲਾਸ ਵਿਚੋਂ ਬਾਹਰ ਕਢਿਆ ਹੈ ਇਸ ਲਈ ਉਹਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਕਿਸਾਨ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ

ਵੀ ਓ :- ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲ ਮੈਨਜਮੈਂਟ ਨੇ ਇਸ ਇਜਲਾਸ ਬਾਰੇ ਸੁਚਿੱਤ ਨਹੀਂ ਕੀਤਾ ਸੀ ਅਤੇ ਮਿਲ ਮੈਨਜਮੈਂਟ ਟਰੱਕ ਡਰਾਈਵਰਾਂ ਤੋਂ ਇਲਾਵਾ ਕੁਝ ਹੋਰ ਆਪਣੇ ਚਹੇਤੇ ਲੋਕਾਂ ਨੂੰ ਬੁਲਾ ਕੇ ਇਜਲਾਸ ਦੀ ਪ੍ਰਵਾਨਗੀ ਲੈਣਾ ਚਾਹੁੰਦੀ ਸੀ ਪਰ ਜਦੋਂ ਕਿਸਾਨ ਮੌਕੇ ਤੇ ਇਜਲਾਸ ਵਿਚ ਪਹੁੰਚ ਗਏ ਤਾਂ ਕਿਸਾਨਾਂ ਨੇ ਇਜਲਾਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਸੀ ਜਿਸ ਕਾਰਨ ਮਿਲ ਮੈਨਜਮੈਂਟ ਅਤੇ ਪੁਲੀਸ ਨੇ ਇਜਲਾਸ ਵਾਲੇ ਥਾਂ ਤੇ ਗੇਟ ਨੂੰ ਬੰਦ ਕਰ ਦਿੱਤਾ ਅਤੇ ਪੁਲੀਸ ਕੋਲੋਂ ਧੱਕੇ ਮਰਵਾ ਕੇ ਕਿਸਾਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਇਜਲਾਸ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਨਾਲ ਆਏ ਟਰੱਕ ਡਰਾਈਵਰਾਂ ਤੋਂ ਇਲਾਵਾ ਕੁਝ ਹੋਰ ਚਹੇਤੇ ਲੋਕਾਂ ਨੇ ਇਜਲਾਸ ਨੂੰ ਪ੍ਰਵਾਨਗੀ ਦਿੱਤੀ ਹੈ ਜਦ ਕਿ ਇਸ ਇਜਲਾਸ ਵਿਚ ਸਰਵੇਅਰ ਵੀ ਮੌਜੂਦ ਹਨ ਅਤੇ ਉਨ੍ਹਾਂ ਦੇ ਨਾਲ ਸਬੰਧਤ ਸ਼ੇਅਰ ਹੋਲਡਰ ਕਿਸਾਨ ਨੇ ਇਸ ਇਜਲਾਸ ਦੀ ਪ੍ਰਵਾਨਗੀ ਨਹੀਂ ਦਿੱਤੀ ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਇਜਲਾਸ ਨੂੰ ਰੱਦ ਕੀਤਾ ਜਾਵੇ ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਮਿੱਲ ਮੈਨਜਮੈਂਟ ਦੇ ਕਹਿਣ ਤੇ ਉਨ੍ਹਾਂ ਨਾਲ ਜੋ ਧੱਕੇਸ਼ਾਹੀ ਹੋਈ ਹੈ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਨੇ ਕਿਹਾ ਕਿ ਪੁਲੀਸ ਵੱਲੋਂ ਧੱਕੇ ਮਾਰ ਕੇ ਕਿਸਾਨਾਂ ਨੂੰ ਇਸ ਇਜਲਾਸ ਵਿਚੋਂ ਬਾਹਰ ਕੀਤਾ ਗਿਆ ਹੈ ਜੋ ਕਿ ਨਿੰਦਣਯੋਗ ਹੈ 

ਬਾਈਟ::- ਹਰਦੇਵ ਸਿੰਘ ਚਿੱਟੀ (ਕਿਸਾਨ ਆਗੂ)