ਪ੍ਰੀਤ ਹਰਪਾਲ ਦੇ ਪਿਤਾ ਸਰਪੰਚ ਬਚਨ ਸਿੰਘ ਤੇ ਪੰਚਾਇਤੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼

0
229

ਪ੍ਰੀਤ ਹਰਪਾਲ ਦੇ ਪਿਤਾ ਸਰਪੰਚ ਬਚਨ ਸਿੰਘ ਤੇ ਪੰਚਾਇਤੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਧੱਕੇ ਨਾਲ਼ ਵਾਹੀ ਜ਼ਮੀਨ। ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜਿਆ ਦੇ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ। ਅਜਿਹੀਆਂ ਪੰਜਾਬੀ ਜ਼ਮੀਨਾਂ ਦੇ ਅਧਿਕਤਰ ਕਬਜ਼ੇ ਰਾਜਨੀਤਿਕ ਦਲਾਂ ਨਾਲ ਸਬੰਧਤ ਆਗੂਆਂ ਵੱਲੋਂ ਹੀ ਕਰਵਾਏ ਗਏ ਹਨ।ਕੁਝ ਦਿਨ ਪਹਿਲਾਂ ਕਿ ਦੀਨਾਨਗਰ ਦੀ ਸਾਹੋਵਾਲ ਵਿੱਚ ਕਾਂਗਰਸੀ ਮਹਿਲਾ ਸਰਪੰਚ ਉਪਰ ਪੰਚਾਇਤੀ ਜ਼ਮੀਨ ਤੇ ਕਬਜ਼ੇ ਦੇ ਦੋਸ਼ ਲੱਗੇ ਹਨ, ਪਰ ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬਲਾਕ ਦੋਰਾਂਗਲਾ ਅਧੀਨ ਆਉਂਦੀ ਪੰਚਾਇਤ ਬਾਉਪੁਰ ਜੱਟਾਂ ਦਾ ਹੈ,ਇਸ 28 ਕਿਲੇ ਦੇ ਕਰੀਬ ਜਮੀਨ‌ ਤੇ ਪਿਛਲੇ 60 ਸਾਲਾਂ ਤੋਂ ਲੋਕਾਂ ਦਾ ਕਬਜ਼ਾ ਹੈ ਪਰ ਮੌਜੂਦਾ ਸਰਪੰਚ ਬਚਨ ਸਿੰਘ ਜੋ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਪਿਤਾ ਅਤੇ ਕੈਬਨਿਟ ਮੰਤਰੀ ਅਰੂਣਾ ਚੋਧਰੀ ਦੇ ਨਜ਼ਦੀਕੀ ਹਨ ਉੱਪਰ ਕੁਝ ਵਿਰੋਧੀ ਪਰਿਵਾਰਾਂ ਦੇ ਦੋਸ਼ ਲਗਾਇਆ ਹੈ ਕਿ ਪਰਿਵਾਰਾਂ ਨੂੰ ਦਬਾ ਪਾ ਕੇ ਇਸ ਜ਼ਮੀਨ ਤੋਂ ਵਾਂਝਿਆ ਕਰਨਾ ਚਾਹੁੰਦਾ ਹੈ। 8 ਏਕੜ ਜ਼ਮੀਨ ਦੇ ਕਬਜ਼ੇ ਵਾਲੇ ਇਨਾਂ ਪਰਿਵਾਰਾਂ ਅਨੁਸਾਰ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਨੂੰ ਇਹ ਜ਼ਮੀਨ ਤੇ ਖੇਤੀ ਕਰਨ ਤੋਂ ਰੋਕਦਾ ਸੀ ਪਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਬੀਤੇ ਦਿਨੀ ਇਸ ਜ਼ਮੀਨ ਤੇ ਵਾਹੀ ਕਰ ਲਈ ਗਈ ਹੈ।