ਪੁਰਾਣੀ ਰੰਜਿਸ਼ ਨੂੰ ਲੈ ਕੇ ਫ਼ਸਲ ਨਾ ਵੱਢਣ ਦੇ ਇਕ ਧਿਰ ਨੇ ਦੂਜੀ ਧਿਰ ਤੇ ਲਗਾਏ ਦੋਸ਼

0
141

ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਚੱਕ ਬਾਂਹਬਾ ਦੇ ਵਾਸੀ ਸੁਖਦੇਵ ਸਿੰਘ ਉਰਫ ਘੁੱਲਾ ਨੇ ਆਪਣੇ ਹੀ ਰਿਸ਼ਤੇਦਾਰ ਸੁਖਦੇਵ ਸਿੰਘ ਪੁੱਤਰ ਦੇਸਾ ਸਿੰਘ ਤੇ ਉਸ ਦੀ ਮਾਲਕੀ ਜ਼ਮੀਨ ਵਿੱਚ ਹੋਈ ਫਸਲ ਨੂੰ ਨਾ ਵੱਢਣ ਦੇ ਦੋਸ਼ ਲਗਾਏ ਹਨ । ਸੁਖਦੇਵ ਸਿੰਘ ਘੁੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਿਅਕਤੀ ਹਰਭਜਨ ਸਿੰਘ ਪੁੱਤਰ ਵਿਰਸਾ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਦੇਸਾ ਸਿੰਘ ਜੋ ਕਿ ਮੇਰੇ ਨਾਲ ਪੁਰਾਣੀ ਰੰਜਿਸ਼ ਰੱਖਦੇ ਹਨ ਅਤੇ ਬੀਤੇ ਕੁਝ ਚਿਰ ਪਹਿਲਾਂ ਵੀ ਇਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੈਨੂੰ ਸੱਟਾਂ ਮਾਰੀਆਂ ਸਨ ਜਿਸ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਛੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਵੀ ਇਹ ਮੈਨੂੰ ਮੇਰੀ ਮਾਲਕੀ ਜ਼ਮੀਨ ਵਿੱਚ ਉੱਗੀ ਫ਼ਸਲ ਨੂੰ ਵੱਢ ਨਹੀਂ ਦਿੰਦੇ ਜਦ ਕਿ ਮੇਰੇ ਕੋਲ ਕੋਰਟ ਦੇ ਸਟੇਅ ਆਰਡਰ ਵੀ ਹਨ । ਘੁੱਲੇ ਨੇ ਇਹ ਵੀ ਕਿਹਾ ਕਿ ਉਸ ਦੀ ਜਾਨ ਮਾਲ ਨੂੰ ਖਤਰਾ ਹੈ ਜੇਕਰ ਉਸਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਹ ਵਿਅਕਤੀ

ਹਰਭਜਨ ਸਿੰਘ ਪੁੱਤਰ ਵਿਰਸਾ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਦੇਸਾ ਸਿੰਘ ਉਸਦੇ ਸਾਥੀ ਜ਼ਿੰਮੇਵਾਰ ਹੋਣਗੇ । ਉਧਰ ਜਦੋਂ ਦੂਜੇ ਪਾਸੇ ਦੂਜੀ ਧਿਰ ਸੁਖਦੇਵ ਸਿੰਘ ਪੁੱਤਰ ਦੇਸਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਘੁਲੇ ਵੱਲੋਂ ਸਾਡੇ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਜੋ ਫਸਲ ਹੈ ਉਹ ਸਾਡੀ ਹੈ ਅਤੇ ਇਸਦੀ ਜ਼ਮੀਨ ਦੀ ਰਜਿਸਟਰੀ ਅਤੇ ਬਾਕੀ ਸਾਰੇ ਕਾਗਜ਼ਾਤ ਸਾਡੇ ਕੋਲ ਮੌਜੂਦ ਹਨ । ਉਧਰ ਜਦੋਂ ਇਸ ਸਬੰਧੀ ਥਾਣਾ ਖਾਲੜਾ ਦੇ ਇੰਚਾਰਜ ਸਾਹਿਬ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ ।