ਪਾਵਰ ਲਿਫਟਿੰਗ ਦੀ ਨੈਸ਼ਨਲ ਖਿਡਾਰਨ ਗੋਲ੍ਡ ਮੈਡਲਿਸਟ, ਸੜਕ ਤੇ ਵੇਚ ਰਹੀ ਦੂਧ-ਬ੍ਰੈਡ,

0
311

ਪਾਵਰ ਲਿਫਟਿੰਗ ਦੀ ਨੈਸ਼ਨਲ ਖਿਡਾਰਨ ਅੰਮ੍ਰਿਤ ਕੌਰ ਬ੍ਰੈੱਡ-ਦੁੱਧ ਆਦਿ ਵੇਚ ਕੇ ਗੁਜ਼ਾਰਾ ਰਹੀ ਹੈ। ਚਾਰ ਵਾਰ ਇੰਟਰ ਯੂਨੀਵਰਸਿਟੀ ਲੈਵਲ ‘ਚ ਗੋਲਡ ਮੈਡਲ ਜਿੱਤਣ ਵਾਲੀ ਅੰਮ੍ਰਿਤ ਨੂੰ ਸਰਕਾਰ ਕੋਲੋਂ ਕੋਈ ਮਦਦ ਨਹੀਂ ਮਿਲੀ।

ਅੰਮ੍ਰਿਤ ‘ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟਿਆ ਜਦੋਂ ਨੌਕਰੀ ਨਾ ਮਿਲਣ ਕਾਰਨ ਘਰ ਵਾਲਿਆਂ ਨੇ ਵਿਆਹ ਕਰ ਦਿੱਤਾ। ਕਰੀਬ 9 ਮਹੀਨੇ ਪਹਿਲਾਂ ਪਤੀ ਨੇ ਝਗੜੇ ਦੌਰਾਨ ਚਾਕੂ ਨਾਲ ਹਮਲਾ ਕਰ ਦਿੱਤਾ। ਹੁਣ ਅੰਮ੍ਰਿਤ ਵੱਖ ਰਹਿ ਕੇ ਆਪਣੇ ਬੇਟੇ ਤੇ ਬੇਟੀ ਨਾਲ ਮਿਹਨਤ ਕਰਕੇ ਗੁਜ਼ਾਰਾ ਕਰ ਰਹੀ ਹੈ।

ਉਹ ਆਪਣੇ 12 ਸਾਲਾ ਬੇਟੇ ਨਾਲ ਸਵੇਰ ਵੇਲੇ ਸ਼ਹਿਰ ਦੀਆਂ ਸੜਕਾਂ ‘ਤੇ ਬੇਕਰੀ ਦਾ ਸਾਮਾਨ ਵੇਚਣ ਨਿਕਲ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗ ਕੇ ਖਾਣ ਨਾਲੋਂ ਮਿਹਨਤ ਕਰਕੇ ਖਾ ਲਵਾਂਗੇ। ਪਟਿਆਲਾ ਦੀ ਰਹਿਣ ਵਾਲੀ ਅੰਮ੍ਰਿਤ ਕੌਰ ਦੀਆਂ ਚਾਰ ਭੈਣਾਂ ਹਨ।

ਅੰਮ੍ਰਿਤ ਵਰਗੇ ਕਈ ਇਨਸਾਨ ਸਾਡੇ ਸਮਾਜ ਵਿਚ ਹਨ। ਜਿੰਨ੍ਹਾਂ ‘ਚ ਕਾਬਲੀਅਤ ਤੇ ਟੈਂਲੇਂਟ ਦੀ ਕੋਈ ਘਾਟ ਨਹੀਂ ਹੁੰਦੀ ਬੱਸ ਮੌਕਿਆਂ ਦੀ ਕਮੀ ਰਹਿ ਜਾਂਦੀ ਹੈ। ਕਈ ਵਾਰ ਸਿਸਟਮ ਦਾ ਸ਼ਿਕਾਰ ਹੋਕੇ ਨਜ਼ਰ ਅੰਦਾਜ਼ ਹੋ ਜਾਂਦੇ ਹਨ ਅਜਿਹੇ ਇਨਸਾਨ ਤੇ ਫਿਰ ਇਨ੍ਹਾਂ ਨੂੰ ਜ਼ਿੰਦਗੀ ਜਿਓਣ ਲਈ ਵੀ ਕਈ ਤਰ੍ਹਾਂ ਦੇ ਤਰੀਕੇ ਅਪਣਾਉਣੇ ਪੈਂਦੇ ਹਨ। ਜਿਸ ਤਰ੍ਹਾਂ ਅੱਜਕਲ੍ਹ ਅੰਮ੍ਰਿਤ ਆਪਣੇ ਬੱਚਿਆਂ ਲਈ ਬੇਕਰੀ ਦਾ ਸਾਮਾਨ ਵੇਚ ਰਹੀ ਹੈ।