-ਸਿਹਤ ਕਰਮਚਾਰੀਆਂ ਵਲੋਂ ਕੇਡਰ ਵੱਖ ਕਰਨ ਦੇ ਵਿਰੋਧ ਵਿਚ ਪਟਿਆਲਾ-ਸੰਗਰੂਰ ਰੋਡ ਜਾਮ ਕਰ ਪੰਜਾਬ ਸਰਕਾਰ ਖਿਲਾਫ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
-ਆਵਾਜਾਈ ਕੀਤੀ ਠੱਪ, ਭਲਕੇ ਵੀ ਕੀਤੀ ਜਾਵੇਗੀ ਰੋਡ ਜਾਮੁ -ਅਸੀਂ ਸੜਕ ਤੇ ਮਰ ਰਹੇ ਹਾਂ ਤੇ ਮਰੀਜ਼ ਹਸਪਤਾਲਾਂ ‘ਚ : ਐਸੋਸੀਏਸ਼ਨਾਂ -ਸੀ ਪੀ ਐਫ ਕਰਮਚਾਰੀ ਯੂਨੀਅਨ ਨੇ ਦਿੱਤਾ ਸਮਰਥਨ
ਰਜਿੰਦਰਾ ਹਸਪਤਾਲ, ਟੀ. ਬੀ. ਹਸਪਤਾਲ, ਮੈਡੀਕਲ ਤੇ ਡੈਂਟਲ ਕਾਲਜ ਦੇ ਸਮੂਹ ਪੈਰਾਮੈਡੀਕਲ ਤੇ ਕਲੈਰੀਕਲ ਸਟਾਫ ਦਾ ਰੋਸ ਪ੍ਰਦਰਸ਼ਨ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਸਿਹਤ ਕਰਮਚਾਰੀਆਂ ਵਲੋਂ ਇਹ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਸਿਹਤ ਪਰਿਵਾਰ ਭਲਾਈ ਪੰਜਾਬ ਅਤੇ ਖੋਜ ਮੈਡੀਕਲ ਸਿੱਖਿਆ ਪੰਜਾਬ ਦੇ ਕਾਮਨ ਕੇਡਰ ਨੂੰ ਵੱਖ-ਵੱਖ ਕਰਨ ਅਤੇ ਕਈ ਸ਼੍ਰੇਣੀਆਂ ਦੀਆਂ ਪੋਸਟਾਂ ਨੂੰ ਅਬੋਲਿਸ਼ (ਖਤਮ) ਕਰਨ ਦੇ ਵਿਰੋਧ ਕੀਤਾ ਜਾ ਰਿਹਾ ਹੈ ।
ਧਰਨਾਕਾਰੀਆਂ ਵਲੋਂ ਰਜਿੰਦਰਾ ਹਸਪਤਾਲ ਤੋਂ ਮੈਡੀਕਲ ਕਾਲਜ ਦੇ ਮੂਹਰੇ ਪਟਿਆਲਾ-ਸੰਗਰੂਰ ਸੜਕ ਜਾਮ ਕਰਕੇ ਅੱਧਾ ਘੰਟੇ ਤੱਕ ਆਵਾਜਾਈ ਠੱਪ ਕਰ ਦਿੱਤੀ। ਸਮੂਹ ਜਥੇਬੰਦੀਆਂ ਦੇ ਆਗੂਆਂ ਤੋਂ ਜੁਆਇੰਟ ਐਕਸ਼ਨ ਕਮੇਟੀ ਵਲੋਂ ਕਿਹਾ ਕਿ ਬੋਲੀ ਕੈਪਟਨ ਸਰਕਾਰ ਦੇ ਕੰਨਾਂ ਤੱਕ ਸਾਡੀ ਗੱਲ ਨਹੀਂ ਪਹੁੰਚ ਰਹੀ, ਇਸ ਲਈ ਉਨ੍ਹਾਂ ਨੂੰ ਮਜ਼ਬੂਰਨ ਰੋਡ ਜਾਮ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਹੈਲਥ ਸੈਕਟਰੀ ਤੇ ਓ ਪੀ ਸਨੀ ਨੇ ਮਰੀਜ਼ਾਂ ਨੂੰ ਛੱਡ ਕੇ ਸਾਨੂੰ ਸੜਕਾਂ ‘ਤੇ ਆਉਣ ਲਈ ਮਜ਼ਬੂਰ ਕਰ ਦਿੱਤਾ। ਖਾਲੀ ਪੋਸਟਾਂ ਭਰਨੀਆਂ ਤਾਂ ਕੀ ਸੀ, ਸਗੋਂ ਜਿਹੜੀਆਂ ਸਨ, ਉਹ ਵੀ ਖਤਮ ਕਰ ਦਿੱਤੀਆਂ ਗਈਆਂ ਹਨ ਤੇ ਪੰਜਾਬ ਦੇ ਮੁੱਖ ਤੌਰੀ ਵੀ ਆਪਣੇ ਸ਼ਹਿਰ ਦੇ ਮੁਲਾਜ਼ਮਾਂ ਦੀ ਸਾਰ ਨਹੀਂ ਲੈ ਰਹੇ। ਅੰਮ੍ਰਿਤਸਰ ਦਾ ਇਕ ਅੜੀਅਲ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਤੰਗ ਹੀ ਨਹੀਂ ਕਰ ਰਿਹਾ, ਬਲਕਿ ਸਰਕਾਰ ਸ਼੍ਰੀ ਨਰਾਜ਼ਗੀ ਪੈਦਾ ਕਰ ਰਿਹਾ ਹੈ ਤੇ ਕੈਪਟਨ ਤੇ ਮਹਾਰਾਣੀ ਚੁੱਪ ਕਰਕੇ ਦੇਖ ਰਹੇ ਹਨ। ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਰੋਸ ਰੈਲੀਆਂ ਤੇ ਧਰਨਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ ਤੇ 19 ਫਰਵਰੀ ਨੂੰ ਵੀ ਇਕ ਘੰਟੇ ਤੱਕ ਬਿਲਕੁਲ ਵੀ ਸੜਕ ਜਾਮ ਕੀਤੀ ਜਾਵੇਗਾ ਤੇ ਐਂਬੂਲੈਂਸ ਤੋਂ ਬਿਨਾਂ ਚਿੜੀ ਤੱਕ ਨਹੀਂ ਲੰਘਣ ਦਿੱਤੀ ਜਾਵੇਗੀ। ਸਮੂਹ ਐਸੋਸੀਏਸ਼ਨਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੀ ਪੀ ਐਫ ਯੂਨੀਅਨ ਵਲੋਂ ਪ੍ਰਧਾਨ ਗੁਰਮੇਲ ਵਿਰਕ ਦੀ ਅਗਵਾਈ ਵਿਚ ਸਮਰਥਨ ਦਿੱਤਾ famri
ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ, ਕਰਮਜੀਤ ਕੌਰ ਪ੍ਰਧਾਨ ਨਰਸਿੰਗ ਸਟਾਫ, ਮਨਜੀਤ ਕੌਰ ਧਾਲੀਵਾਲ, ਅਮਰਿੰਦਰ ਸਿੰਘ, ਤੇਜਿੰਦਰ ਸਿੰਘ, ਸੁੱਚਾ ਸਿੰਘ ਚੇਅਰਮੈਨ, ਸਤਿਆ ਪ੍ਰਕਾਸ਼ ਜਰਨਲ ਸੈਕਟਰੀ, ਸੁਖਵਿੰਦਰ ਸਿੰਘ ਪ੍ਰਧਾਨ, ਰਵਿੰਦਰ ਸ਼ਰਮਾ ਚੇਅਰਮੈਨ ਸੀ ਪੀ ਐਫ ਯੂ, ਜਤਿੰਦਰ ਸਿੰਘ ਪ੍ਰੈਸ ਸੈਕਟਰ, ਪਰਮਜੀਤ ਕੌਰ, ਪਰਮਿੰਦਰ ਹਾਂਡਾ ਸਮੇਤ ਰਜਿੰਦਰਾ, ਮੈਡਕਲ ਤੇ ਡੈਂਟਲ ਕਾਲਜ ਦੇ ਸਮੂਹ ਪੈਰਾਮੈਡੀਕਲ ਤੇ ਕਲੈਰੀਕਲ ਸਟਾਫ ਨੇ ਸ਼ਮੂਲੀਅਤ ਕੀਤੀ।