ਦੋਸ਼ੀ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਵਿਰੁੱਧ ਸਿਹਤ ਵਿਭਾਗ ਦੀਆਂ ਜਥੇਬੰਦੀਆ ਵੱਲੋ ਰੋਸ ਧਰਨਾ

0
126

ਦੋਸ਼ੀ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਵਿਰੁੱਧ ਸਿਹਤ ਵਿਭਾਗ ਦੀਆਂ ਜਥੇਬੰਦੀਆ ਵੱਲੋ ਰੋਸ ਧਰਨਾ

ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਜੱਥੇਬੰਦੀਆਂ ਵਲੋ ਪੁਲਸ ਪ੍ਰਸਾਸਨ ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ ਸਿਵਲ ਸਰਜਨ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਇਕੱਤਰ ਹੋ ਕੇ ਰੋਸ ਮਾਰਚ ਕਰਦੇ ਹੋਏ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸਾਰੀਆ ਹੀ ਜਥੇਬੰਦੀਆ ਦੇ ਆਗੂਆ ਨੇ ਦੱਸਿਆ ਕਿ ਪਿਛਲੇ ਦਿਨ ਪਿੰਡ ਸੀਰਵਾਲੀ ਦੇ ਵਿਅਕਤੀ ਮਨਜੀਤ ਸਿੰਘ ਵਲੋ ਐਮ.ਪੀ.ਐਚ.ਡਬਲਯੂ (Female) ਨਾਲ ਛੇੜਛਾੜ ਕੀਤੀ ਗਈ ਸੀ। ਜਿਸ ਤੇ ਐਫ.ਆਈ.ਆਰ ਨੰਬਰ 0183 ਮਿਤੀ 16-08-2021 ਥਾਣਾ ਸਦਰ ਸ੍ਰੀ ਮੁਕਤਸਰ ਵਿਖੇ ਦਰਜ ਕੀਤੀ ਗਈ ਸੀ ਪਰੰਤੂ ਪੁਲਿਸ ਵਿਭਾਗ ਵੱਲੋਂ ਅਜੇ ਤੱਕ ਦੋਸ਼ੀ ਦੀ ਗ੍ਰਿਫਤਰੀ ਨਹੀ ਕੀਤੀ ਗਈ। ਜਿਸ ਕਾਰਣ ਸਮੁੱਚੇ ਸਿਹਤ ਵਿਭਾਗ ਦੇ ਕਰਮਚਾਰੀਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨੇ ਦੋਰਾਨ ਡੀ.ਐਸ.ਪੀ ਹਰਵਿੰਦਰ ਸਿੰਘ ਚੀਮਾ ਵੱਲੋ ਸਮੂਹ ਜਥੇਬੰਦੀਆ ਦੇ ਆਗੂਆ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਦੋਸ਼ੀ ਦੀ ਭਾਲ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਸ਼ਾਮ 4 ਵਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਇਸ ਉਪਰੰਤ ਸਮੂਹ ਜਥਬੰਦੀਆ ਵੱਲੋ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਜੇਕਰ ਤਹਿ ਸਮੇ ਵਿਚ ਦੋਸ਼ੀ ਦੀ ਗ੍ਰਿਫਤਾਰੀ ਨਹੀ ਹੁੰਦੀ ਤਾਂ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਅਤੇ ਸਮੁੱਚੇ ਜਿਲੇ ਦੀਆ ਸਿਹਤ ਸੰਸਥਾਵਾ ਦੇ ਕਰਮਚਾਰੀਆਂ ਵੱਲੋ ਸੋਮਵਾਰ ਤੋਂ ਸਮੁੱਚੇ ਜਿਲੇ ਦਾ ਕੰਮ-ਕਾਜ ਅਤੇ ਸਿਹਤ ਸਹੂਲਤਾਂ ਠੱਪ ਕਰਕੇ ਜਥੇਬੰਦੀਆਂ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੀਆ ਜਿਸ ਦੀ ਸਮੁੱਚੀ ਜਿੰਮੇਵਾਰੀ ਜਿਲਾ ਪ੍ਰਸਾਸ਼ਨ ਅਤੇ ਪੁਲਸ ਪ੍ਰਸਾਸਨ ਦੀ ਹੋਵੇਗੀ।