ਗੁਰੂ ਨਾਨਕ ਦੇਵ ਹਸਪਤਾਲ ਦੇ ਰੈਡੀਉਗਰਾਫਰਾ ਵਲੌ ਹੋਈ ਅਹਿਮ ਮੀਟਿੰਗ

0
198

ਅਜ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਪੰਜਾਬ ਰਾਜ ਸਿਹਤ ਵਿਭਾਗ ਰੇਡਿਉਗਰਾਫਰ ਯੂਨੀਅਨ ਦੇ ਮੈਂਬਰਾਂ ਵਲੌ ਇਕ ਅਹਿਮ ਮੀਟਿੰਗ ਦੌਰਾਨ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਨਵੀਨਰ ਸੰਦੀਪ ਸਿੰਘ ਸੰਧੂ ਦੀ ਅਧਿਅਕਸ਼ਤਾ ਵਿਚ ਰੇਡਿਉਗਰਾਫਰਾ ਵਲੌ ਬੀਤੇ ਦਿਨੀ ਡਾ ਜੈਸਮੀਨ ਵਲੌ ਸਾਡੇ ਰੇਡਿਉਗਰਾਫਰ ਅਮ੍ਰਿਤਪਾਲ ਅਤੇ ਜਗਰੂਪ ਨੂੰ ਬਿਨਾ ਕਸੂਰ ਚਾਰਜਸ਼ੀਟ ਕੀਤਾ ਗਿਆ ਹੈ ਜੋ ਕਿ ਸਰਾਸਰ ਗਲਤ ਹੈ ਸਾਡੇ ਰੇਡਿਉਗਰਾਫਰ ਬਿਨਾ ਕਿਸੇ ਕਸੂਰ ਤੌ ਚਾਰਜਸ਼ੀਟ ਕੀਤੇ ਗਏ ਹਨ ਜਿਸ ਸੰਬਧੀ ਅਸੀ ਕਈ ਵਾਰ ਉਚ ਅਧਿਕਾਰੀਆਂ ਨੂੰ ਲਿਖ ਚੁਕੇ ਹਾ ਪਰ ਉਹਨਾ ਵਲੌ ਡਾ ਜੈਸਮੀਨ ਦਾ ਸਾਥ ਦਿੰਦਿਆ ਸਾਡੇ ਦੋ ਰੇਡਿਉਗਰਾਫਰਾ ਬਿਨਾ ਕਸੂਰ ਚਾਰਜਸ਼ੀਟ ਕੀਤਾ ਗਿਆ ਹੈ ਜਿਸ ਨੂੰ ਸਾਡੀ ਯੂਨੀਅਨ ਵਲੌ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਜੇਕਰ ਵਿਭਾਗ ਸਾਡੇ ਰੇਡਿਉਗਰਾਫਰਾ ਉਤੇ ਨਜਾਇਜ਼ ਚਾਰਜਸ਼ੀਟ ਨੂੰ ਰਦ ਨਹੀ ਕਰੇਗਾ ਤਾ ਸਾਡੀ ਯੂਨੀਅਨ ਵਲੌ ਤਿੱਖਾ ਸੰਘਰਸ਼ ਕਰਦਿਆ ਮੈਡੀਕਲ ਸੇਵਾਵਾਂ ਬੰਦ ਕੀਤੀਆ ਜਾਣਗੀਆਂ ਜਿਸ ਦਾ ਲਈ ਅਸੀ ਵਿਭਾਗ ਨੂੰ ਸੁਚੇਤ ਵੀ ਕੀਤਾ ਹੈ ਜੇਕਰ ਵਿਭਾਗ ਸਾਡੀਆਂ ਮੰਗਾ ਤੇ ਗੋਰ ਨਾ ਕਰਦੇ ਹੋਏ ਸਾਡੇ ਰੇਡਿਉਗਰਾਫਰ ਸਾਥੀਆਂ ਨੂੰ ਬਹਾਲ ਨਹੀ ਕਰਦਾ ਤਾ ਅਸੀ 6 ਜਨਵਰੀ ਤੌ ਸਾਡੇ ਵਲੌ ਰੈਡੀਉਲਜੀ ਵਿਭਾਗ ਦੀਆ ਸੇਵਾਵਾਂ ਠਪ ਕੀਤੀਆ ਜਾਣਗੀਆਂ ਅਤੇ ਸਿਰਫ ਐਮਰਜੈਂਸੀ ਸੇਵਾਵਾ ਚਾਲੂ ਰਹਿਣਗੀਆਂ।